ਖੰਨਾ ‘ਚ ਕੁੱਤੇ ਨੇ ਬਚਾਈ ਕੌਂਸਲ ਪ੍ਰਧਾਨ ਦੀ ਜਾਨ: ਗੱਡੀ ‘ਚ ਸੱਪ ਦੇਖ ਭੌਂਕਣ ਲੱਗਾ ਕੁੱਤਾ, ਸਪੇਰੇ ਨੇ ਬੀਨ ਵਜਾਈ ਤਾਂ 5 ਹੋਰ ਨਿਕਲ ਆਏ

0
612

ਖੰਨਾ| ਲੁਧਿਆਣਾ ਦੇ ਖੰਨਾ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਜਾਨ ਇੱਕ ਕੁੱਤੇ ਦੀ ਵਜ੍ਹਾ ਤੋਂ ਬਚੀ। ਗੱਡੀ ਵਿੱਚ ਸੱਪ ਵੜਦਾ ਦੇਖ ਕੇ ਕੁੱਤਾ ਲਗਾਤਾਰ ਭੌਂਕਤਾ ਰਿਹਾ। ਭੌਂਕਣ ਦੇ ਬਾਵਜੂਦ ਸੱਪ ਗੱਡੀ ਵਿਚ ਵੜ ਗਿਆ। ਕੁੱਤੇ ਨੂੰ ਲਗਾਤਾਰ ਭੌਂਕਦਾ ਦੇਖ ਲੋਕਾਂ ਨੂੰ ਸ਼ੱਕ ਹੋਇਆ।

ਈਓ ਨੂੰ ਮਿਲਣ ਗਏ ਸਨ ਪ੍ਰਧਾਨ
ਜਾਣਕਾਰੀ ਅਨੁਸਾਰ ਕੌਂਸਲ ਦੇ ਪ੍ਰਧਾਨ ਲੱਧੜ ਬੈਂਕ ਕਾਲੋਨੀ ਇਲਾਕੇ ਵਿੱਚ ਈਓ ਦੀ ਸਰਕਾਰੀ ਰਿਹਾਇਸ਼ ‘ਤੇ ਗਏ ਸਨ। ਗੱਡੀ ਬਾਹਰ ਖੜ੍ਹੀ ਸੀ। ਕੁਝ ਦੇਰ ਬਾਅਦ ਕੋਠੀ ਵਿਚ ਬੰਨ੍ਹਿਆ ਕੁੱਤਾ ਭੌਂਕਣ ਲੱਗਾ।

ਕੁੱਤੇ ਨੇ ਕਿਸੇ ਨੂੰ ਗੱਡੀ ‘ਚ ਬੈਠਣ ਨਹੀਂ ਦਿੱਤਾ
ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਬਾਹਰ ਨਿਕਲੇ ਤਾਂ ਕੁੱਤਾ ਗੱਡੀ ਦੇ ਨੇੜੇ-ਤੇੜੇ ਘੁੰਮਦਾ ਰਿਹਾ। ਕੁੱਤਾ ਕਿਸੇ ਨੂੰ ਗੱਡੀ ਵਿੱਚ ਬੈਠਣ ਨਹੀਂ ਦੇ ਰਿਹਾ ਸੀ।

ਸਪੇਰੇ ਨੇ ਬੀਨ ਵਜਾਈ ਤਾਂ 3 ਸੱਪ ਗੱਡੀ ਅਤੇ 2 ਕੋਠੀ ‘ਚੋਂ ਨਿਕਲੇ
ਇਸ ਸਾਰੇ ਡਰਾਮੇ ਤੋਂ ਬਾਅਦ ਅਮਲੋਹ ਤੋਂ ਇਕ ਸਪੇਰੇ ਨੂੰ ਫੜ ਕੇ ਲਿਆਂਦਾ ਗਿਆ। ਜਿਸਨੇ ਬੀਨ ਵਜਾਉਣੀ ਸ਼ੁਰੂ ਕੀਤੀ ਤਾਂ ਤਿੰਨ ਸੱਪ ਗੱਡੀ ਵਿਚੋਂ ਤੇ 2 ਸੱਪ ਕੋਠੀ ਵਿਚੋਂ ਨਿਕਲ ਆਏ, ਜਿਨ੍ਹਾਂ ਨੂੰ ਬਾਅਦ ਵਿਚ ਸਪੇਰੇ ਨੇ ਫੜ ਲਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ