ਕਪੂਰਥਲਾ : ਨਸ਼ੇ ਲਈ ਪੈਸੇ ਨਾ ਦੇਣ ‘ਤੇ ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਬੇਰਹਿਮੀ ਨਾਲ ਕੁੱਟਿਆ

0
1051

ਕਪੂਰਥਲਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਪਿੰਡ ਨਰੂੜ (ਫਗਵਾੜਾ) ‘ਚ ਨਸ਼ੇ ‘ਚ ਧੁੱਤ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਭਤੀਜੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਨਸ਼ੇ ਲਈ ਪੈਸੇ ਨਾ ਦੇਣ ਕਾਰਨ ਇਹ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਮਾਂ ਦੀਆਂ ਪਸਲੀਆਂ ਟੁੱਟ ਗਈਆਂ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਰੈਫਰ ਕਰ ਦਿੱਤਾ ਗਿਆ।

ਨਸ਼ੇ ਦੇ ਆਦੀ ਪੁੱਤਰ ਦੇ ਬਜ਼ੁਰਗ ਪਿਤਾ ਕੁਲਵਰਨ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸੁਰਜੀਤ ਨਸ਼ਾ ਕਰਦਾ ਹੈ। ਉਹ ਕਈ ਵਾਰ ਉਨ੍ਹਾਂ ਦੀ ਕੁੱਟਮਾਰ ਕਰ ਚੁੱਕਾ ਹੈ। ਇਸ ਵਾਰ ਉਸ ਨੇ ਆਪਣੀ ਮਾਂ ਤਰਸੇਮ ਕੌਰ ਦੀਆਂ ਪਸਲੀਆਂ ਤੋੜ ਦਿਤੀਆਂ, ਭਤੀਜੇ ਅਰਮਾਨਦੀਪ ਦੀ ਵੀ ਕੁੱਟਮਾਰ ਕੀਤੀ। ਉਸ ਨੂੰ ਡੰਡੇ ਨਾਲ ਮਾਰਿਆ, ਉਸ ਦੀ ਜੇਬ ਵਿਚੋਂ 3 ਹਜ਼ਾਰ ਦੀ ਨਕਦੀ ਖੋਹ ਲਈ।

ਦੁਖੀ ਪਿਤਾ ਨੇ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਉਹ ਆਪਣੀ ਨਸ਼ੇ ਦੀ ਪੂਰਤੀ ਲਈ ਕਿਸੇ ਦਿਨ ਉਸ ਦੀ ਜਾਨ ਵੀ ਲੈ ਸਕਦਾ ਹੈ। ਬੁਢਾਪੇ ਕਾਰਨ ਜ਼ਿਆਦਾ ਚੱਲਣ-ਫਿਰਨ ਤੋਂ ਅਸਮਰੱਥ ਕਲਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਆਪਣੇ ਲੜਕੇ ਦਾ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ