ਕਪੂਰਥਲਾ ‘ਚ ਟਰੱਕ ਨੇ ਬਾਈਕ ਸਵਾਰ 3 ਨੌਜਵਾਨਾਂ ਨੂੰ ਕੁਚਲਿਆ, ਇਕ ਦਾ ਹੱਥ ਸਰੀਰ ਤੋਂ ਵੱਖ, ਦੂਜੇ ਦੀ ਟੁੱਟੀ ਲੱਤ

0
1145

ਕਪੂਰਥਲਾ| ਸੁਲਤਾਨਪੁਰ ਲੋਧੀ ਰੋਡ ‘ਤੇ ਐਤਵਾਰ ਸ਼ਾਮ ਨੂੰ ਇੱਕ ਟਰੱਕ ਅਤੇ ਬਾਈਕ ਦੀ ਟੱਕਰ ਹੋ ਗਈ, ਜਿਸ ‘ਚ 3 ਬਾਈਕ ਸਵਾਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇੱਕ ਨੌਜਵਾਨ ਦਾ ਹੱਥ ਸਰੀਰ ਤੋਂ ਵੱਖ ਹੋ ਗਿਆ, ਜਦੋਂਕਿ ਇੱਕ ਨੌਜਵਾਨ ਦੀ ਲੱਤ ਦੇ ਉੱਪਰੋਂ ਟਰੱਕ ਦਾ ਟਾਇਰ ਲੰਘ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ।

ਮੌਕੇ ’ਤੇ ਮੌਜੂਦ ਸਮਾਜ ਸੇਵੀ ਹੰਸਰਾਜ ਨੇ ਤਿੰਨਾਂ ਜ਼ਖ਼ਮੀਆਂ ਨੂੰ ਆਟੋ ਦੀ ਮਦਦ ਨਾਲ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖ਼ਲ ਕਰਵਾਇਆ। ਡਾਕਟਰ ਨੇ ਦੱਸਿਆ ਕਿ ਤਿੰਨਾਂ ਦੀ ਹਾਲਤ ਕਾਫੀ ਗੰਭੀਰ ਹੈ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

ਤਿੰਨ ਜ਼ਖ਼ਮੀਆਂ ਦੀ ਪਛਾਣ ਅਵਤਾਰ ਸਿੰਘ ਪੁੱਤਰ ਇੰਦਰ ਸਿੰਘ, ਸਾਗਰ ਪੁੱਤਰ ਵਿਜੇ ਕੁਮਾਰ ਅਤੇ ਬੱਬੀ ਪੁੱਤਰ ਹਰਬੰਸ ਲਾਲ ਵਾਸੀ ਲੈਦਰ ਕੰਪਲੈਕਸ ਜਲੰਧਰ ਵਜੋਂ ਹੋਈ ਹੈ। ਤਿੰਨੋਂ ਨਿੱਜੀ ਕੰਮ ਲਈ ਕਪੂਰਥਲਾ ਤੋਂ ਆਰਸੀਐਫ ਜਾ ਰਹੇ ਸਨ।