ਜਲੰਧਰ ਦੇ ਸੰਤੋਖਪੁਰਾ ‘ਚ ਲਿਵ-ਇਨ ਰਿਲੇਸ਼ਨ ‘ਚ ਰਹਿੰਦੀ ਔਰਤ ਘਰੋਂ ਮਿਲੀ ਮ੍ਰਿਤ, ਫੈਲੀ ਸਨਸਨੀ

0
641

ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਨੰ. 8 ਦੀ ਹੱਦ ਵਿਚ ਪੈਂਦੇ ਸੰਤੋਖਪੁਰਾ ‘ਚ ਇਕ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਭੈਣ ਜੋ ਕਿ ਫਿਲੌਰ ਤੋਂ ਮੌਕੇ ‘ਤੇ ਪਹੁੰਚੀ ਸੀ, ਨੇ ਦੱਸਿਆ ਕਿ ਉਸਦੀ ਭੇੈਣ ਪਿਛਲੇ 2 ਸਾਲ ਤੋਂ ਵਿਨੋਦ ਵਾਸੀ ਧੋਗੜੀ ਨਾਲ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ।

ਪਿਛਲੇ 2-3 ਦਿਨਾਂ ਤੋਂ ਜਦੋਂ ਉਸ ਦੀ ਮਨਦੀਪ ਕੌਰ ਨਾਲ ਗੱਲ ਨਹੀਂ ਹੋਈ ਤਾਂ ਉਹ ਮੰਗਲਵਾਰ ਜਲੰਧਰ ਪਹੁੰਚੇ ਸਨ। ਜਦੋਂ ਉਹ ਘਰ ਵਿਚ ਪਹੁੰਚੇ ਤਾਂ ਕਮਰੇ ‘ਚੋਂ ਬਦਬੂ ਆ ਰਹੀ ਸੀ। ਜਦੋਂ ਉਹ ਕੰਧ ਟੱਪ ਕੇ ਅੰਦਰ ਗਏ ਤਾਂ ਦੇਖਿਆ ਉਸ ਦੀ ਭੈਣ ਦੀ ਲਾਸ਼ ਪਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 8 ਦੇ ਮੁਖੀ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਵਿਚ ਜੁਟ ਗਏ।