ਜਲੰਧਰ | ਇਥੋਂ ਇਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਸ਼ਿਵ ਨਗਰ ‘ਚ ਰਹਿਣ ਵਾਲੀ ਬਜ਼ੁਰਗ ਔਰਤਾਂ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਔਰਤਾਂ ਦੇ ਪੈਨਸ਼ਨ ਵਾਲੇ 5 ਹਜ਼ਾਰ ਰੁਪਏ ਵੀ ਨਹੀਂ ਛੱਡੇ। ਘਰ ਵਿਚ ਔਰਤਾਂ ਤੋਂ ਇਲਾਵਾ 3 ਛੋਟੇ ਬੱਚੇ ਹਨ ਪਰ ਘਰ ‘ਚ ਕਮਾਉਣ ਵਾਲਾ ਕੋਈ ਨਹੀਂ ਹੈ। ਔਰਤਾਂ ਨੇ ਰੋਂਦੇ ਹੋਏ ਦੱਸਿਆ ਕਿ ਪੈਨਸ਼ਨ ਦੇ ਪੈਸੇ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲ ਰਿਹਾ ਹੈ।
ਘਰ ਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਰਾਤ 12 ਵਜੇ ਤੋਂ ਪਹਿਲਾਂ ਸੌਂ ਗਈ ਸੀ। ਉਨ੍ਹਾਂ ਘਰ ਦੇ ਨਾਲ ਹੀ ਨਵੇਂ ਘਰ ਦੀ ਉਸਾਰੀ ਚੱਲ ਰਹੀ ਹੈ। ਚੋਰ ਤੜਕੇ 4 ਵਜੇ ਉਨ੍ਹਾਂ ਦੇ ਘਰ ਵਾਲੇ ਪਾਸੇ ਦੇ ਮਕਾਨ ਦੀ ਛੱਤ ਰਾਹੀਂ ਦਾਖਲ ਹੋਏ। ਉਨ੍ਹਾਂ ਘਰੋਂ ਨਕਦੀ ਅਤੇ ਇਨਵਰਟਰ ਦੀ ਬੈਟਰੀ ਤੋਂ ਇਲਾਵਾ ਵੀ ਚੋਰੀ ਕਰ ਲਈ। ਚੋਰੀ ਦੀ ਘਟਨਾ ਤੋਂ ਬਾਅਦ ਉਸ ਨੇ ਸਵੇਰੇ 6 ਵਜੇ ਹੀ ਪੁਲਿਸ ਨੂੰ ਸੂਚਨਾ ਦਿੱਤੀ। ਕਰੀਬ 4 ਘੰਟਿਆਂ ਬਾਅਦ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੀ।