ਜਲੰਧਰ ‘ਚ ਭਰਾ ਦੀ ਮੌਤ ਦੇ ਸਦਮੇ ’ਚ ਭੈਣ ਨੇ ਦਿੱਤੀ ਜਾਨ, ਦੋਵੇਂ ਸਨ ਅਨਾਥ

0
712

ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਸਦਰ ਅਧੀਨ ਪੈਂਦੇ ਅਮਰ ਨਗਰ ’ਚ ਬੀਤੇ ਦਿਨ ਮੁੰਡੇ ਨੇ ਮੌਤ ਨੂੰ ਗਲੇ ਲਗਾ ਲਿਆ ਸੀ। ਉਸ ਵਿਯੋਗ ’ਚ ਅਗਲੇ ਦਿਨ ਭੈਣ ਨੇ ਵੀ ਜਾਨ ਦੇ ਦਿੱਤੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਦੋਵੇਂ ਭੈਣ-ਭਰਾ ਅਨਾਥ ਸਨ। ਕੁਝ ਸਮਾਂ ਪਹਿਲਾਂ ਮਾਪਿਆਂ ਦੀ ਮੌਤ ਹੋ ਗਈ ਸੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮ੍ਰਿਤਕਾ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਬਿਲਕੁਲ ਚੁੱਪ ਰਹਿੰਦੀ ਸੀ। ਅਸਲੀ ਵੱਡੇ ਭਰਾ ਨੇ ਵੀ ਉਸ ਨਾਲੋਂ ਨਾਤਾ ਤੋੜ ਲਿਆ ਅਤੇ ਪਰਿਵਾਰ ਨਾਲੋਂ ਵੱਖ ਰਹਿੰਦਾ ਸੀ। ਭਰਾ ਦੀ ਮੌਤ ਤੋਂ ਬਾਅਦ ਕਾਫੀ ਸਦਮੇ ’ਚ ਰਹਿਣ ਕਾਰਨ ਮੋਨਿਕਾ ਨੇ ਜਾਨ ਦੇ ਦਿੱਤੀ।]

motihari: Bihar hooch tragedy: Death toll rises to 14 in Motihari - The  Economic Times

ਇਕ ਦਿਨ ਪਹਿਲਾਂ ਭਰਾ ਨੇ ਕਿਸੇ ਨਿੱਜੀ ਕਾਰਨਾਂ ਕਰਕੇ ਜਾਨ ਦੇ ਦਿੱਤੀ ਸੀ। ਉਸ ਦੇ ਵਿਯੋਗ ’ਚ ਅਗਲੇ ਹੀ ਦਿਨ ਉਸ ਦੀ ਵੱਡੀ ਭੈਣ ਨੇ ਵੀ ਜਾਨ ਦੇ ਦਿੱਤੀ। ਇਸ ਕਾਰਨ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕੀਤਾ। ਥਾਣਾ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਭਰਾ ਦੀ ਮੌਤ ਤੋਂ ਅਗਲੇ ਹੀ ਦਿਨ ਭੈਣ ਨੇ ਵੀ ਮੌਤ ਨੂੰ ਗਲੇ ਲਗਾ ਲਿਆ।

ਫਿਲਹਾਲ ਕਾਰਨਾਂ ਦਾ ਪਤਾ ਨਾ ਲੱਗਣ ’ਤੇ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਅਨਾਥ ਭੈਣ-ਭਰਾ ਦੀ ਮੌਤ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਵੱਖ ਰਹਿ ਰਹੇ ਭਰਾ ਨੂੰ ਸੂਚਿਤ ਕੀਤਾ। ਉਸ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਭੈਣ ਨੂੰ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਪੈਸੇ ਇਕੱਠੇ ਕਰ ਕੇ ਅਨਾਥ ਭੈਣ-ਭਰਾ ਦਾ ਪੋਸਟਮਾਰਟਮ ਕਰਵਾਇਆ ਤੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਸਸਕਾਰ ਕੀਤਾ।