ਜਲੰਧਰ ‘ਚ ਜੇਕਰ ਬਿੱਲ ਨਹੀਂ ਮਿਲਦਾ, ਰੀਡਿੰਗ ਗਲਤ ਚੈੱਕ ਹੋ ਰਹੀ ਹੈ ਤਾਂ 91540-44040 ‘ਤੇ ਸ਼ਿਕਾਇਤ ਕਰੋ

0
814

ਜਲੰਧਰ . ਪਾਵਰਕਾਮ ਦੀ ਮੀਟਰ ਰੀਡਿੰਗ ਲੈਣ ਵਾਲੀ ਸਟਲਿੰਗ ਕੰਪਨੀ ਦੁਆਰਾ ਲੋਕਾਂ ਨੂੰ ਬਿਜਲੀ ਬਿਲ ਤੇ ਮੀਟਰ ਸੰਬੰਧੀ ਕੋਈ ਵੀ ਸਮੱਸਿਆ ਆ ਰਹੀ ਹੈ ਤੇ ਕੰਪਨੀ ਨੇ ਸ਼ਿਕਾਇਤ ਦੇ ਲਈ ਵੱਟਸ ਐਪ ਨੰਬਰ ਜਾਰੀ ਕੀਤਾ ਹੈ। ਕੰਪਨੀ ਨੂੰ ਜਿਆਦਾਤਰ ਸ਼ਿਕਾਇਤਾ ਬਿੱਲ ਦਾ ਨਾ ਮਿਲਣਾ, ਰੀਡਿੰਗ ਗਲਤ ਚੈਕ ਹੋਣ ਦੀਆਂ ਆ ਰਹੀਆਂ ਹਨ। ਕੰਪਨੀ ਨੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਹੀ ਨੰਬਰ ਜਾਰੀ ਕੀਤਾ ਹੈ। ਬਿਜਲੀ ਦੀ ਵਰਤੋਂ ਕਰਨ ਵਾਲਿਆ ਨੂੰ ਹੁਣ ਪਾਵਰਕਾਮ ਦੇ ਦਫ਼ਤਰ ਨਹੀਂ ਜਾਣਾ ਪਵੇਗਾ।

ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਸ਼ਿਕਾਇਤ

ਜੀਐਮ ਸਚਿਨ ਮਿਸ਼ਰਾ ਨੇ  ਦੱਸਿਆ ਕਿ ਸ਼ਿਕਾਇਤ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਿਕਾਇਤ ਕਰਨ ਵਾਲਿਆਂ ਜਾ ਜਵਾਬ ਨਾਲ ਦੀ ਨਾਲ ਦਿੱਤਾ ਜਾਵੇਗਾ। ਹੁਣ ਲੋਕਾਂ ਨੂੰ ਪਾਵਰਕਾਮ ਦਫ਼ਤਰ ਦੇ ਚੱਕਰ ਨਹੀਂ ਲਗਾਉਣ ਨਹੀਂ ਪੈਣਗੇ।