ਜਲੰਧਰ : ਗੁਰੁਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪਿਛਲਾ ਗੇਟ ਬੰਦ ਕਰਨ ਨੂੰ ਲੈ ਕੇ ਵਿਵਾਦ, ਪ੍ਰਧਾਨ ਦੇ ਐਡਵੋਕੇਟ ਬੇਟੇ ਦਾ ਕਤਲ

0
2161

ਜਲੰਧਰ | ਗੁਲਾਬ ਦੇਵੀ ਰੋਡ ‘ਤੇ ਸਥਿਤ ਸੰਗਤ ਸਿੰਘ ਨਗਰ ‘ਚ ਇੱਕ ਝਗੜੇ ਵਿੱਚ ਇਕ ਨੌਜਵਾਨ ਵਕੀਲ ਦਾ ਕਤਲ ਹੋ ਗਿਆ।

ਮ੍ਰਿਤਕ ਅਮਨਦੀਪ ਸਿੰਘ ਗੁਲਾਬ ਦੇਵੀ ਰੋਡ ‘ਤੇ ਹੀ ਬਣੇ ਗੁਰੁਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਵਰਣ ਸਿੰਘ ਦਾ ਬੇਟਾ ਸੀ।

ਜਾਣਕਾਰੀ ਮੁਤਾਬਿਕ ਝਗੜੇ ਵਿੱਚ ਕੁਝ ਲੋਕਾਂ ਨੇ ਅਮਨਦੀਪ ਸਿੰਘ ਨੂੰ ਹਥਿਆਰਾ ਨਾਲ ਜਖਮੀ ਕਰ ਦਿੱਤਾ ਜਿਸ ਤੋਂ ਬਾਅਦ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਗੁਰੁਦੁਆਰਾ ਸਾਹਿਬ ਦਾ ਇਕ ਗੇਟ ਮੁਹੱਲਾ ਸੰਗਤ ਸਿੰਘ ਨਗਰ ‘ਚ ਵੀ ਲਗਦਾ ਹੈ। ਕੁੱਝ ਲੋਕਾਂ ਨੇ ਪ੍ਰਧਾਨ ਸਵਰਣ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਤ ਨੂੰ ਗੁਰੁਦੁਆਰਾ ਨੇੜੇ ਸ਼ਰਾਰਤੀ ਅਣਸਰ ਘੁੰਮਦੇ ਹਨ। ਇਸ ਤੋਂ ਬਾਅਦ ਉਸ ਗੇਟ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸੇ ਗੱਲ ਨੂੰ ਲੈ ਕੇ ਅਮਨਦੀਪ ਨੂੰ ਘੇਰ ਕੇ ਹਮਲਾ ਕੀਤਾ ਗਿਆ।

ਅਮਨਦੀਪ ਨੂੰ ਉਸ ਦਾ ਦੋਸਤ ਜਿਮ ਟ੍ਰੇਨਰ ਅਜੇ ਹਸਪਤਾਲ ਲੈ ਕੇ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਦੱਸਿਆ।

ਏਸੀਪੀ ਸੈਂਟਰ ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ 302 ਦਾ ਕੇਸ ਦਰਜ ਕਰ ਲਿਆ ਹੈ। ਅਸੀਂ 7 ਲੋਕਾਂ ‘ਤੇ ਬਾਈ ਨੇਮ ਪਰਚਾ ਦਿੱਤਾ ਹੈ। ਅਰੋਪੀਆਂ ਦੀ ਤਲਾਸ਼ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।