ਜਲੰਧਰ ‘ਚ ਬਜ਼ੁਰਗ ਦੁਕਾਨਦਾਰ ਨੇ ਬਹਾਦਰੀ ਨਾਲ ਕੀਤਾ ਲੁਟੇਰੇ ਦਾ ਮੁਕਾਬਲਾ, ਲੁੱਟ ਦੀ ਕੋਸ਼ਿਸ਼ ਕੀਤੀ ਨਾਕਾਮ

0
749

ਜਲੰਧਰ | ਇਥੋਂ ਇਕ ਬਜ਼ੁਰਗ ਦੀ ਬਹਾਦਰੀ ਦੀ ਖਬਰ ਸਾਹਮਣੇ ਆਈ ਹੈ। ਜਲੰਧਰ ਸ਼ਹਿਰ ਵਿਚ ਜਨਰਲ ਸਟੋਰ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਬਦਮਾਸ਼ ਦੁਕਾਨ ਅੰਦਰ ਦਾਤਰ ਲੈ ਕੇ ਵੜ ਗਿਆ। ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਉਸ ਨੇ ਦੁਕਾਨਦਾਰ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਤੇ ਦੁਕਾਨ ਦੀ ਗੋਲਕ ‘ਚੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ।

ਇਸ ਦੌਰਾਨ ਦੁਕਾਨਦਾਰ ਨੇ ਕਾਊਂਟਰ ਹੇਠਾਂ ਰੱਖੀ ਆਪਣੀ ਤਲਵਾਰ ਕੱਢ ਲਈ। ਇਸ ਤੋਂ ਬਾਅਦ ਲੁਟੇਰੇ ਨੇ ਦੁਕਾਨਦਾਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਪਰ ਦੁਕਾਨਦਾਰ ਵਾਲ-ਵਾਲ ਬਚ ਗਿਆ। ਫਿਰ ਬਚਾਅ ‘ਚ ਦੁਕਾਨਦਾਰ ਨੇ ਵੀ ਲੁਟੇਰੇ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲੁਟੇਰੇ ਨੂੰ ਤਲਵਾਰ ਨਹੀਂ ਲੱਗੀ।

ਦੁਕਾਨ ਦੇ ਅੰਦਰ ਹੀ ਦੋਵਾਂ ਵਿਚਕਾਰ ਝੜਪ ਹੋਈ। ਅਜਿਹਾ ਲੱਗ ਰਿਹਾ ਸੀ ਕਿ ਲੁਟੇਰਾ ਨਸ਼ੇ ਦੀ ਹਾਲਤ ਵਿਚ ਸੀ। ਜਦੋਂ ਉਹ ਲੁੱਟ ਦੀ ਵਾਰਦਾਤ ਵਿਚ ਸਫਲ ਨਹੀਂ ਹੋਇਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ। ਦੁਕਾਨਦਾਰ ਨੇ ਜਿਥੇ ਆਪਣੀ ਸੁਰੱਖਿਆ ‘ਚ ਤਲਵਾਰ ਚੁੱਕ ਕੇ ਦੁਕਾਨ ਨੂੰ ਲੁੱਟਣ ਤੋਂ ਬਚਾਇਆ, ਉਥੇ ਹੀ ਉਸ ਨੇ ਹਿੰਮਤ ਅਤੇ ਹੌਸਲੇ ਨਾਲ ਆਪਣੀ ਜਾਨ ਵੀ ਬਚਾਈ।