ਜਲੰਧਰ | ਪੰਜਾਬ ‘ਚ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਜਲੰਧਰ ਜ਼ਿਲੇ “ਚ ਅਸਲਾ ਲਾਇਸੈਂਸ ਹੋਲਡਰਾਂ ਦੀ ਜਾਂਚ ਦਾ ਕੰਮ ਚਲ ਰਿਹਾ ਹੈ। ਪ੍ਰਸ਼ਾਸਨ ਦੀ ਇਸ ਜਾਂਚ ਪ੍ਰਕਿਰਿਆ ਦੌਰਾਨ 391 ਲੋਕਾਂ ਦੇ ਅਸਲਾ ਲਾਇਸੈਂਸ ਨੂੰ ਕੈਂਸਲ ਕਰ ਦਿੱਤਾ ਗਿਆ ਹੈ, ਜਦਕਿ 438 ਲਾਇਸੈਂਸ ਧਾਰਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਡੀਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਕਰੀਬ 7000 ਅਸਲਾ ਲਾਇਸੈਂਸ ਹੈ, ਜਿਨ੍ਹਾਂ ਚੋਂ 391 ਲਾਇਸੈਂਸਾਂ ਨੂੰ ਜਾਂਚ ਤੋਂ ਬਾਅਦ ਕੈਂਸਲ ਕਰ ਦਿੱਤਾ ਗਿਆ ਹੈ। ਸਮੇਂ ਸਿਰ ਅਸਲਾ ਲਾਇਸੈਂਸ ਰੀਨਿਊ ਦੀ ਪ੍ਰਕਿਰਿਆ ਦਾ ਪਾਲਣ ਨਾ ਕਰ ਤੇ 438 ਅਸਲਾ ਲਾਇਸੈਂਸ ਧਾਰਕਾਂ ਨੂੰ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲੇ ਦੀ ਪੁਲਸ ਅਤੇ ਅਸਲਾ ਜਾਂਚ ਵਿਭਾਗ ਵਲੋਂ ਜਾਂਚ ਦਾ ਕੰਮ ਜਾਰੀ ਹੈ। ਉਨ੍ਹਾਂ ਨੇ ਅਸਲਾ ਲਾਇਸੈਂਸ ਧਾਰਕਾਂ ਨੂੰ ਜਾਂਚ ‘ਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤਾ।