ਜਲੰਧਰ ‘ਚ ਕੋਰੋਨਾ ਨਾਲ 12 ਮੌਤਾਂ, 7 ਨੂੰ ਹੋਰ ਕੋਈ ਬਿਮਾਰੀ ਨਹੀਂ ਸੀ

0
2696

ਜਲੰਧਰ | ਕੋਰੋਨਾ ਨਾਲ ਜ਼ਿਲੇ ਵਿੱਚ ਲਗਾਤਾਰ ਮੌਤਾਂ ਵੀ ਹੋ ਰਹੀਆਂ ਹਨ। ਕੋਰੋਨਾ ਨਾਲ ਮੰਗਲਵਾਰ ਨੂੰ ਜ਼ਿਲੇ ਵਿੱਚ 12 ਮੌਤਾਂ ਹੋਈਆਂ ਸਨ। ਹੁਣ ਤੱਕ ਜਿਲੇ ਵਿੱਚ 1326 ਮੌਤਾਂ ਹੋ ਚੁੱਕੀਆਂ ਹਨ। ਮੰਗਲਵਾਰ ਨੂੰ ਹੋਈਆਂ 12 ਮੌਤਾਂ ਵਿੱਚੋਂ 7 ਨੂੰ ਕੋਈ ਬਿਮਾਰੀ ਨਹੀਂ ਸੀ।

ਜਿਨ੍ਹਾਂ 7 ਲੋਕਾਂ ਦੀ ਮੌਤ ਹੋਈ ਉਨ੍ਹਾਂ ਵਿੱਚੋਂ ਇੱਕ ਦੀ ਉਮਰ 36 ਸਾਲ ਸੀ। ਸਿਵਲ ਹਸਪਤਾਲ ਦੇ ਡਾ. ਰਮਨ ਗੁਪਤਾ ਦਾ ਕਹਿਣਾ ਹੈ ਕਿ ਰੋਜਾਨਾ ਹੋ ਰਹੀਆਂ ਮੌਤਾਂ ਦਾ ਅਸੀਂ ਰਿਵਿਊ ਕਰਦੇ ਹਾਂ। ਜਿਆਦਾਤਰ ਲੋਕ ਕਿਸੇ ਹੋਰ ਬਿਮਾਰੀ ਕਰਕੇ ਹਸਪਤਾਲ ਵਿੱਚ ਦਾਖਲ ਹੁੰਦੇ ਹਨ। ਉਨ੍ਹਾਂ ਨੂੰ ਕੋਰੋਨਾ ਵੀ ਹੁੰਦਾ ਹੈ ਜਿਸ ਕਾਰਨ ਇਨਫੈਕਸ਼ਨ ਹੋ ਜਾਂਦੀ ਹੈ। ਸਾਹ ਲੈਣ ਦੀ ਦਿੱਕਤ ਕਾਰਨ ਮੌਤਾਂ ਹੋ ਰਹੀਆਂ ਹਨ।

ਮੰਗਲਵਾਰ ਸ਼ਾਮ ਤੱਕ 607 ਲੋਕਾਂ ਦੀ ਰਿਪੋਰਟ ਵੀ ਪਾਜੀਟਿਵ ਆਈ ਸੀ ਜਿਸ ਵਿੱਚ 71 ਕੇਸ ਦੂਜੇ ਜਿਲਿਆਂ ਦੇ ਸਨ। ਕੋਰੋਨਾ ਕੇਸ ਸ਼ਹਿਰ ਦੇ ਮੁੱਖ ਹਿੱਸਿਆਂ ਵਿੱਚੋਂ ਆਏ ਹਨ।

ਭਾਰਗੋ ਕੈਂਪ, ਪਟੇਲ ਨਗਰ, ਨਿਊ ਪਟੇਲ ਨਗਰ, ਹਰਗੋਬਿੰਦ ਨਗਰ, ਨਿਊ ਬੇਅੰਤ ਨਗਰ, ਦਕੋਹਾ, ਕਬੀਰ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਤੇਜ ਮੋਹਨ ਨਗਰ, ਅਰਜੁਨ ਨਗਰ, ਕਿਸ਼ਨਪੁਰਾ, ਕਾਲੀਆ ਕਾਲੋਨੀ, ਰਵਿੰਦਰ ਨਗਰ, ਅਰਬਸ ਇਸਟੇਟ ਤੋਂ ਕੇਸ ਆਏ।
ਸਿਵਿਲ ਹਸਪਤਾਲ ਦੇ ਡਾ. ਟੀਪੀ ਸਿੰਘ ਨੇ ਦੱਸਿਆ ਕਿ ਬਲੈਕ ਫੰਗਸ ਦੇ 3 ਹੋਰ ਕੇਸ ਜਲੰਧਰ ਜਿਲੇ ਵਿੱਚ ਸਾਹਮਣੇ ਆਏ ਹਨ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।