ਹੁਸ਼ਿਆਰਪੁਰ ‘ਚ ਬੱਚਿਆਂ ਨਾਲ ਭਰੀ ਬੱਸ ਪਲਟੀ, 32 ਵਿਦਿਆਰਥੀ ਬੱਸ ‘ਚ ਸਵਾਰ ਸੀ

0
375

ਹੁਸ਼ਿਆਰਪੁਰ | ਹੁਸ਼ਿਆਰਪੁਰ ‘ਚ ਬੱਚਿਆਂ ਦੀ ਬੱਸ ਪਲਟਣ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਪਿੰਡ ਸ਼ੇਰਗੜ੍ਹ ਨੇੜੇ ਬੱਚਿਆਂ ਨਾਲ ਭਰੀ ਇਕ ਸਕੂਲੀ ਬੱਸ ਅਚਾਨਕ ਖੇਤਾਂ ‘ਚ ਜਾ ਪਲਟੀ। ਇਸ ਬੱਸ ‘ਚ 32 ਦੇ ਕਰੀਬ ਵਿਦਿਆਰਥੀ ਸਵਾਰ ਦੱਸੇ ਜਾ ਰਹੇ ਹਨ। ਇਸ ਹਾਦਸੇ ਦੌਰਾਨ ਕਈ ਸਕੂਲੀ ਬੱਚੇ ਜ਼ਖਮੀ ਹੋਏ ਦੱਸੇ ਜਾ ਰਹੇ ਹਨ।

ਜਿਹਨਾਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਘਟਨਾ ਤੋਂ ਬਾਅਦ ਮਾਪੇ ਵੀ ਉਥੇ ਪਹੁੰਚ ਗਏ।