ਹਿਮਾਚਲ ਘੁੰਮਣ ਗਏ ਨੌਜਵਾਨਾਂ ਦੀ ਕਾਰ ਬੇਕਾਬੂ ਹੋ ਕੇ ਖੱਡ ’ਚ ਡਿੱਗੀ, 2 ਦੀ ਮੌ.ਤ

0
13959

ਪਠਾਨਕੋਟ, 26 ਫਰਵਰੀ | ਹਿਮਾਚਲ ਘੁੰਮਣ ਗਏ ਪਠਾਨਕੋਟ ਦੇ 5 ਨੌਜਵਾਨਾਂ ਦੀ ਗੱਡੀ ਬੇਕਾਬੂ ਹੋਣ ਮਗਰੋਂ ਖੱਡ ’ਚ ਡਿੱਗ ਗਈ। ਘਟਨਾ ’ਚ 2 ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਲੋਕ ਜ਼ਖ਼ਮੀ ਹਨ। ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪੰਜ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ’ਤੇ ਨਤਮਸਤਕ ਹੋਣ ਮਗਰੋਂ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੀ ਕਾਰ ਚਵਾੜੀ ਕੋਲ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ, ਜਿਸ ਨਾਲ ਹਲਕਾ ਭੋਆ ਦੇ ਪਿੰਡ ਨਰੋਟ ਮੇਹਰਾ ਦੇ ਰਹਿਣ ਵਾਲੇ ਅਰਵਿੰਦਰ ਰਾਣਾ ਤੇ ਸਾਹਿਲ ਮੇਹਰਾ (36) ਦੀ ਮੌਤ ਹੋ ਗਈ।

ਤਿੰਨ ਹੋਰ ਜ਼ਖ਼ਮੀਆਂ ’ਚੋਂ ਇਕ ਦੀ ਹਾਲਤ ਗੰਭੀਰ ਹੈ। ਨਰੋਟ ਮੇਹਰਾ ਦੇ ਸਰਪੰਚ ਰਾਜ ਕੁਮਾਰ ਨੇ ਦੱਸਿਆ ਕਿ ਪੰਜ ਜਣੇ ਹਿਮਾਚਲ ਗਏ ਸਨ ਤੇ ਗੱਡੀ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ। ਇਸ ਕਾਰਨ ਪਿੰਡ ਵਿਚ ਮਾਤਮ ਦਾ ਮਾਹੌਲ ਹੈ।