ਜਲੰਧਰ | ਗੁਰੂ ਰਵਿਦਾਸ ਚੌਕ ‘ਚ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਬਾਇਕ ‘ਤੇ ਪਤੀ ਨਾਲ ਜਾ ਰਹੀ ਮਹਿਲਾ ਦੀ ਮੌਤ ਹੋ ਗਈ। ਬਾਇਕ ਨੂੰ ਟੱਕਰ ਮਾਰਨ ਵਾਲਾ ਟਰੱਕ ਡ੍ਰਾਇਵਰ ਮੌਕੇ ਤੋਂ ਭੱਜ ਗਿਆ।
ਜਲੰਧਰ ਦੇ ਮਲਕਾ ਚੌਕ ਦੇ ਰਹਿਣ ਵਾਲੇ ਰਾਹੁਲ ਚਾਰਟਡ ਅਕਾਉਂਟੈਂਟ ਰਾਹੁਲ ਪਤਨੀ ਅਨੁ ਅਤੇ ਬੱਚੇ ਨਾਲ ਗੁਰੂ ਰਵਿਦਾਸ ਮੰਦਰ ਮੱਥਾ ਟੇਕਣ ਆਏ ਸਨ। ਮੱਥਾ ਟੇਕ ਕੇ ਜਦੋਂ ਬਾਇਕ ‘ਤੇ ਵਾਪਸ ਜਾ ਰਹੇ ਸਨ ਤਾਂ ਪਿੱਛੋਂ ਟਰੱਕ ਨੇ ਟੱਕਰ ਮਾਰ ਦਿੱਤੀ। ਤਿੰਨੇ ਡਿੱਗ ਗਏ। ਟਰੱਕ ਨੇ ਅਨੁ ਨੂੰ ਕੁਚਲ ਦਿੱਤਾ। ਅਨੁ (30) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹੁਲ ਅਤੇ ਬੱਚੇ ਨੂੰ ਵੀ ਸੱਟਾ ਲੱਗੀਆਂ ਹਨ। ਡ੍ਰਾਇਵਰ ਮੌਕੇ ਤੋਂ ਟਰੱਕ ਭਜਾ ਕੇ ਲੈ ਗਿਆ।
ਥਾਣਾ ਭਾਰਗਵ ਕੈਂਪ ਦੇ ਏਐਸਆਈ ਗੋਪਾਲ ਸਿੰਘ ਨੇ ਦੱਸਿਆ ਕਿ ਟਰੱਕ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਫੜਣ ਲਈ ਸੀਸੀਟੀਵੀ ਚੈੱਕ ਕਰ ਰਹੇ ਹਾਂ।