ਜਲੰਧਰ/ਹੁਸ਼ਿਆਰਪੁਰ . ਕਿਡਨੀ ਦੇ ਜ਼ਰੂਰਤਮੰਦ ਮਰੀਜ਼ ਹੁਣ ਸਿਰਫ਼ 250 ਰੁਪਏ ਵਿਚ ਆਪਣਾ ਡਾਇਲਸਿਸ ਕਰਵਾ ਸਕਦੇ ਹਨ। ਇਹ ਸਹੂਲਤ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਚ ਪੈਂਦੇ ਪਿੰਡ ਕੁਕੜ ਮਜਾਰਾ ਵਿਚ ਮਿਲੇਗੀ।
ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੇ ਟਰੱਸਟੀ ਦੀਪਕ ਬਾਲੀ ਨੇ ਦੱਸਿਆ ਕਿ ਜੇਕਰ ਕੋਈ 250 ਰੁਪਏ ਵੀ ਨਹੀਂ ਦੇ ਸਕਦਾ ਤਾਂ ਉਹ ਵੀ ਆ ਕੇ ਆਪਣਾ ਇਲਾਜ ਕਰਵਾ ਸਕਦਾ ਹੈ। ਇੱਥੇ ਹਫ਼ਤੇ ਵਿਚ 6 ਦਿਨ ਡਾਇਲਸਿਸ ਕੀਤੇ ਜਾਂਦੇ ਹਨ। ਡਾਇਲਸਿਸ ਕਰਵਾਉਣ ਲਈ ਇਸ 9876101411 ‘ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਗੜ੍ਹਸ਼ੰਕਰ ਦੇ ਕੁੱਕੜ ਮਜਾਰਾ ਵਿਚ ਬਾਬਾ ਬੁੱਧ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲਦੇ ਜਨਹਿਤ ਦੀ ਸੇਵਾ ਸੰਭਾਲ ਕਰਨ ਲਈ ਇਹ ਟਰੱਸਟ ਚਲਾਇਆ ਜਾ ਰਿਹਾ ਹੈ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)