ਸਾਲ਼ੇ ਦੇ ਸਾਹਮਣੇ ਸਿਰ ‘ਚ ਇੱਟ ਮਾਰ-ਮਾਰ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਘਰੇਲੂ ਕਲੇਸ਼ ਸੀ ਵਜ੍ਹਾ

0
3156

ਮੋਗਾ (ਤਨਮਯ) | ਜ਼ਿਲੇ ਦੇ ਪਿੰਡ ਚੁਪਕੀਤੀ ‘ਚ ਪਤੀ ਵੱਲੋਂ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਮ੍ਰਿਤਕਾ ਕਰਮਜੀਤ ਕੌਰ ਜਿਸ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ, ਦਾ ਵਿਆਹ 13-14 ਸਾਲ ਪਹਿਲਾਂ ਪਿੰਡ ਮੋੜ ਕੋਟਕਪੂਰਾ ਦੇ ਬਸੰਤ ਸਿੰਘ ਨਾਲ ਹੋਇਆ ਸੀ।

ਉਨ੍ਹਾਂ ਦੇ 3 ਬੱਚੇ ਹਨ ਤੇ ਦੋਵੇਂ ਆਪਸ ‘ਚ ਝਗੜਾ ਕਰਦੇ ਰਹਿੰਦੇ ਸਨ, ਜਿਸ ਕਾਰਨ ਕਰਮਜੀਤ ਕੌਰ 2-3 ਮਹੀਨਿਆਂ ਤੋਂ ਬੱਚਿਆਂ ਸਮੇਤ ਪੇਕੇ ਘਰ ਰਹਿਣ ਲੱਗ ਪਈ ਸੀ।

ਝਗੜਾ ਖਤਮ ਹੋਣ ਤੋਂ ਬਾਅਦ ਉਸ ਦਾ ਪਤੀ ਬਸੰਤ ਸਿੰਘ ਵੀ ਪਤਨੀ ਦੇ ਨਾਲ ਉਸ ਦੇ ਪੇਕੇ ਘਰ ਰਹਿਣ ਲੱਗ ਪਿਆ ਸੀ ਪਰ ਬੀਤੇ ਦਿਨ ਜਦੋਂ ਫਿਰ ਉਨ੍ਹਾਂ ਦਾ ਝਗੜਾ ਹੋਇਆ ਤਾਂ ਬਸੰਤ ਸਿੰਘ ਨੇ ਆਪਣੇ ਸਾਲ਼ੇ ਦੇ ਸਾਹਮਣੇ ਹੀ ਇੱਟ ਮਾਰ-ਮਾਰ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।

ਪੁਲਸ ਨੇ ਬਸੰਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ