ਫਿਰੋਜ਼ਪੁਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ‘ਚ ਬਾਅਦ ਦੁਪਹਿਰ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜ਼ਖ਼ਮੀ ਦੀ ਪਛਾਣ ਸਥਾਨਕ ਭੱਟੀਆਂ ਵਾਲੀ ਬਸਤੀ ਵਾਸੀ ਅਮਿਤ ਕੁਮਾਰ ਉਰਫ ਰਵੀ ਪ੍ਰਧਾਨ ਵਜੋਂ ਹੋਈ ਹੈ, ਜਿਸ ਨੂੰ ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਅਮਿਤ ਦੇ 2 ਗੋਲੀਆਂ ਲੱਗੀਆਂ ਹਨ। ਇਕ ਗੋਲੀ ਮੂੰਹ ‘ਤੇ ਜਦਕਿ ਦੂਸਰੀ ਗੋਲੀ ਵੱਖੀ ਵਿਚ ਵੱਜੀ ਦੱਸੀ ਜਾ ਰਹੀ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਦੋਸ਼ੀਆਂ ‘ਤੇ ਪਹਿਲਾਂ ਵੀ 302 ਦਾ ਕੇਸ ਚੱਲ ਰਿਹਾ ਹੈ। ਜ਼ਖਮੀ ਦੇ ਚਾਚੇ ਮਹਿੰਦਰ ਪਾਲ ‘ਤੇ ਵੀ ਪਹਿਲਾਂ ਹਮਲਾ ਹੋ ਚੁੱਕਾ ਹੈ।