ਫਿਰੋਜ਼ਪੁਰ ‘ਚ ਹੈਕਰਾਂ ਤੋਂ ਪ੍ਰੇਸ਼ਾਨ 2 ਬੱਚਿਆਂ ਦੇ ਬਾਪ ਨੇ ਦਿੱਤੀ ਜਾਨ, ਪਰਿਵਾਰਕ ਫੋਟੋਆਂ ਵਾਇਰਲ ਕਰਨ ਦੀਆਂ ਦਿੰਦੇ ਸਨ ਧਮਕੀਆਂ

0
1327

ਫ਼ਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੁੱਦਕੀ ਕਸਬੇ ਦੇ ਇਕ ਵਿਅਕਤੀ ਵੱਲੋਂ ਮੋਬਾਇਲ ਹੈਕਰਾਂ ਤੋਂ ਪ੍ਰੇਸ਼ਾਨ ਹੋ ਕੇ ਜਾਨ ਦੇ ਦਿੱਤੀ ਗਈ। ਪਰਿਵਾਰਕ ਮੈਂਬਰਾਂ ਵੱਲੋਂ ਇਕ ਚਿੱਠੀ ਪੁਲਿਸ ਨੂੰ ਦਿੱਤੀ ਗਈ, ਜਿਸ ਵਿਚ ਉਸ ਨੇ ਮੌਤ ਦਾ ਕਾਰਨ ਲਿਖਿਆ। 42 ਸਾਲ ਦਾ ਵਿਅਕਤੀ ਪ੍ਰਭਜੀਤ ਸਿੰਘ ਭੁੱਲਰ ਪੁੱਤਰ ਬਲਬੀਰ ਸਿੰਘ ਭੁੱਲਰ ਵਾਸੀ ਫ਼ਰੀਦਕੋਟ ਰੋਡ ਮੁੱਦਕੀ ਨੇ ਲਿਖਿਆ ਕਿ ਫ਼ੋਨ ਹੈਕਰਾਂ ਵਲੋਂ ਮੇਰਾ ਫ਼ੋਨ ਪਿਛਲੇ ਲੰਮੇ ਸਮੇਂ ਤੋਂ ਹੈਕ ਕੀਤਾ ਹੋਇਆ ਹੈ। ਉਨ੍ਹਾਂ ਕੋਲ ਮੇਰੇ ਫ਼ੋਨ ਦੇ ਸੰਪਰਕ ਨੰਬਰ, ਆਧਾਰ ਕਾਰਡ, ਪੈਨ ਕਾਰਡ, ਤਸਵੀਰਾਂ ਤੇ ਹੋਰ ਪਰਸਨਲ ਡਾਟਾ ਵੀ ਹੈ। ਉਹ ਮੈਨੂੰ ਕਾਫ਼ੀ ਲੰਮੇ ਸਮੇਂ ਤੋਂ ਬਲੈਕਮੇਲ ਕਰ ਰਹੇ ਸਨ। ਉਹ ਮੈਨੂੰ ਵੱਖ-ਵੱਖ ਫੇਕ ਨੰਬਰਾਂ ਤੋਂ ਕਾਲਾਂ ਕਰਦੇ ਰਹੇ ਤੇ ਵਟਸਐਪ ’ਤੇ ਪਰਿਵਾਰਕ ਫ਼ੋਟੋਆਂ ਪਾ ਕੇ ਪੈਸੇ ਲੈਣ ਦੀਆਂ ਧਮਕੀਆਂ ਦਿੰਦੇ ਸਨ।

WhatsApp video call Blackmail sextortion porn videos - व्हाट्सऐप वीडियो कॉल  से ब्लैकमेल का खेल, पॉर्न वीडियो से सेक्सटॉर्शन से गंवाए लाखों रुपये

ਜੇਕਰ ਪੈਸੇ ਨਾ ਦਿੱਤੇ ਤਾਂ ਫ਼ੋਟੋਆਂ ਗਲਤ ਤਰੀਕੇ ਨਾਲ ਐਡਿਟ ਕਰਕੇ ਤੇਰੇ ਸਾਰੇ ਸੰਪਰਕ ਨੰਬਰਾਂ ’ਤੇ ਵਾਇਰਲ ਕਰ ਦਿਆਂਗੇ। ਉਨ੍ਹਾਂ ਮੈਨੂੰ ਇਹ ਵੀ ਧਮਕੀ ਦਿੱਤੀ ਕਿ ਜੇਕਰ ਤੂੰ ਫ਼ੋਨ ਬਦਲਿਆ ਤਾਂ ਇਸ ਦੇ ਨੁਕਸਾਨ ਦਾ ਜ਼ਿੰਮੇਵਾਰ ਤੂੰ ਖ਼ੁਦ ਹੋਵੇਂਗਾ। ਹੈਕਰਾਂ ਤੋਂ ਇਲਾਵਾ ਇਸ ਪਿੱਛੇ ਮੇਰੇ ਕਿਸੇ ਵੀ ਰਿਸ਼ਤੇਦਾਰ, ਸਕੇ ਸਬੰਧੀ ਦਾ ਕੋਈ ਰੋਲ ਨਹੀਂ ਹੈ। ਪ੍ਰਭਜੀਤ ਸਿੰਘ ਆਪਣੇ ਪਿੱਛੇ ਪਤਨੀ ਹਰਜੀਤ ਕੌਰ, ਬੇਟੀ ਅਨੁਰੀਤ ਕੌਰ ਅਤੇ ਆਪਣੇ ਪੁੱਤਰ ਗੁਰਮੀਤ ਸਿੰਘ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ।

How Do Hackers Hack? - Fresh Security Blog