ਅਮਰੀਕਾ | ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ ‘ਚ ਦਰਜਨਾਂ ਭਾਰਤੀ ਅਮਰੀਕੀ ਵ੍ਹਾਈਟ ਹਾਊਸ ਦੇ ਸਾਹਮਣੇ ਇਕੱਠੇ ਹੋਏ।
ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਹੱਥਾਂ ‘ਚ ਤਖ਼ਤੀਆਂ ਫੜ ਕੇ ”ਫਾਸ਼ੀਵਾਦ ਤੋਂ ਭਾਰਤ ਨੂੰ ਬਚਾਓ” ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ‘ਤੇ ਅੱਤਿਆਚਾਰ, ਨਵੇਂ ਖੇਤੀ ਕਾਨੂੰਨ ਤੇ ਕਸ਼ਮੀਰ ਵਿੱਚ ਸਖ਼ਤੀ ਨੂੰ ਲੈ ਕੇ ਮੋਦੀ ਦੀ ਨਿਖੇਧੀ ਕੀਤੀ।
ਉਨ੍ਹਾਂ 2014 ਵਿੱਚ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਮੋਦੀ ‘ਤੇ ਦੇਸ਼ ਵਿੱਚ ਧਾਰਮਿਕ ਕੱਟੜਤਾ ਫੈਲਾਉਣ ਦਾ ਦੋਸ਼ ਲਾਇਆ। ਪ੍ਰਦਰਸ਼ਨਕਾਰੀਆਂ ਨੇ ਮੋਦੀ ਦੀ ਹਿਟਲਰ ਨਾਲ ਤੁਲਨਾ ਕਰਦਿਆਂ Go Back ਦੇ ਨਾਅਰੇ ਲਾਏ।
ਮੋਦੀ ਇਸ ਵੇਲੇ ਰਾਸ਼ਟਰਪਤੀ ਜੋ ਬਿਡੇਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਅਤੇ ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹਾਈਦੇ ਸੁਗਾ ਨਾਲ ਸਾਰਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਮਰੀਕਾ ਵਿੱਚ ਹਨ। 4 ਦੇਸ਼ਾਂ ਦੇ ਕਵਾਡ ਗਠਜੋੜ ਦਾ ਉਦੇਸ਼ ਵਿਸ਼ਵ ਪੱਧਰ ‘ਤੇ ਚੀਨ ਦੀ ਵਧ ਰਹੀ ਫੌਜੀ ਤੇ ਆਰਥਿਕ ਸ਼ਕਤੀ ਨੂੰ ਰੋਕਣਾ ਹੈ।