ਫਤਿਹਗੜ੍ਹ ਸਾਹਿਬ ‘ਚ ਅਮਰਪਾਲੀ ਐਕਸਪ੍ਰੈਸ ਬੋਗੀ ਦਾ ਟੁੱਟਿਆ ਪਹੀਆ, ਟਰੇਨ ‘ਚ ਬਣਿਆ ਹੱਫੜਾ-ਦਫੜੀ ਦਾ ਮਾਹੌਲ

0
412

ਫਤਿਹਗੜ੍ਹ ਸਾਹਿਬ, 11 ਜਨਵਰੀ | ਫਤਿਹਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ‘ਤੇ ਪੁੱਜੀ ਅਮਰਪਾਲੀ ਐਕਸਪ੍ਰੈੱਸ ਦੇ ਜਨਰਲ ਡੱਬੇ ਦੇ ਇਕ ਪਹੀਏ ਦਾ ਬੇਅਰਿੰਗ ਟੁੱਟ ਗਿਆ, ਜਿਸ ਤੋਂ ਬਾਅਦ ਇਸ ‘ਚੋਂ ਨਿਕਲ ਰਹੇ ਧੂੰਏਂ ਕਾਰਨ ਟਰੇਨ ‘ਚ ਭਗਦੜ ਵਰਗਾ ਮਾਹੌਲ ਬਣ ਗਿਆ ਅਤੇ ਡੱਬੇ ਦੀਆਂ ਸਾਰੀਆਂ ਸਵਾਰੀਆਂ ਡੱਬੇ ਤੋਂ ਬਾਹਰ ਆ ਗਈਆਂ। ਇਸ ਦੌਰਾਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਫਿਲਹਾਲ ਇਹ ਰੇਲਗੱਡੀ ਪਿਛਲੇ 1 ਘੰਟੇ ਤੋਂ ਸਰਹਿੰਦ ਰੇਲਵੇ ਸਟੇਸ਼ਨ ‘ਤੇ ਰੁਕੀ ਹੋਈ ਹੈ ਅਤੇ ਰੇਲਵੇ ਕਰਮਚਾਰੀ ਸਾਰੇ ਮੁਸਾਫਿਰਾਂ ਨੂੰ ਰੇਲਗੱਡੀ ਰਾਹੀਂ ਅੰਬਾਲਾ ਲਿਜਾਣ ਦੇ ਪ੍ਰਬੰਧ ਕਰ ਰਹੇ ਹਨ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)