ਇੰਗਲੈਂਡ ‘ਚ ਪਿਛਲੇ ਸਾਲਾਂ ਨਾਲੋਂ ਪੰਜਾਬੀ ਬੋਲੀ ਦਾ ਘਟਿਆ ਗ੍ਰਾਫ, ਮਿਲਿਆ ਚੌਥਾ ਸਥਾਨ

0
408

ਇੰਟਰਨੈਸ਼ਨਲ ਡੈਸਕ | ਇੰਗਲੈਂਡ ਅਤੇ ਵੇਲਜ਼ 2021 ਮਰਦਸ਼ੁਮਾਰੀ ਦੇ ਧਰਮ ਦੇ ਆਧਾਰ ਅਤੇ ਬੋਲੀ ‘ਤੇ ਆਧਾਰ ‘ਤੇ ਅੰਕੜੇ ਅੱਜ ਜਾਰੀ ਹੋਏ ਹਨ। ਅੰਕੜਾ ਵਿਭਾਗ ਓ.ਐਨ.ਐਸ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇੰਗਲੈਂਡ ਅਤੇ ਵੇਲਜ਼ ਵਿਚ ਪੰਜਾਬੀ ਚੌਥੀ ਸਭ ਤੋਂ ਬੋਲੀ ਜਾਣ ਵਾਲੀ ਬੋਲੀ ਬਣੀ ਹੈ। 2011 ਮਰਦਮਸ਼ੁਮਾਰੀ ਮੌਕੇ 273231 ਲੋਕਾਂ ਵਲੋਂ ਆਪਣੀ ਬੋਲੀ ਪੰਜਾਬੀ ਬੋਲੀ ਲਿਖਵਾਈ ਗਈ ਸੀ ਅਤੇ ਹੁਣ 21 ਮਾਰਚ 2021 ਨੂੰ ਹੋਈ ਮੁਰਦਮਸ਼ੁਮਾਰੀ ਮੌਕੇ 290645 ਲੋਕਾਂ ਆਪਣੀ ਬੋਲੀ ਪੰਜਾਬੀ ਲਿਖਾਈ ਗਈ ਹੈ, ਜਿਸ ਮੁਤਾਬਕ ਆਪਣੀ ਪਹਿਲੀ ਬੋਲੀ ਆਮ ਘਰਾਂ ਵਿਚ ਬੋਲੀ ਜਾਣ ਵਾਲੀ ਜਾਂ ਇਹ ਕਹਿ ਲਵੋ ਕਿ ਮਾਂ ਬੋਲੀ ਪੰਜਾਬੀ ਲਿਖਵਾਉਣ ਵਾਲਿਆਂ ਦੀ ਗਿਣਤੀ ਵਿਚ ਸਿਰਫ 17514 ਦੀ ਹੀ ਵਧਾ ਹੋਇਆ ਹੈ ਪਰ ਯੂਕੇ ਵਿਚ ਪਹਿਲੇ ਨੰਬਰ ਤੇ ਅੰਗਰੇਜ਼ੀ, ਦੂਜੇ ਨੰਬਰ ਤੇ ਪੋਲਿਸ਼, ਤੀਸਰੇ ਨੰਬਰ ਤੇ ਰੋਮੀਨਿਅਨ ਅਤੇ ਚੌਥੇ ਨੰਬਰ ਤੇ ਪੰਜਾਬੀ ਹੈ, ਜਦਕਿ 2011 ਵਿਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ ਤੇ ਰਹੀ ਸੀ। ਇਸ ਤੋਂ ਇਲਾਵਾ 2001 ਵਿਚ ਪੰਜਾਬੀ ਯੂ.ਕੇ ਦੀ ਦੂਜੀ ਸਭ ਤੋਂ ਵਧ ਬੋਲੀ ਜਾਣ ਵਾਲੀ ਬੋਲੀ ਸੀ।ਧਰਮ ਦੇ ਆਧਾਰ ਤੇ ਵੇਖਿਆ ਜਾਵੇ ਤਾਂ ਸਿੱਖਾਂ ਵਸੋਂ ਵਿਚ 101000 ਦਾ ਵਾਧਾ ਹੋਇਆ ਹੈ।2011 ਵਿਚ ਸਿੱਖਾਂ ਦੀ ਆਬਾਦੀ 423000 ਸੀ ਜੋ ਹੁਣ ਵੱਧ ਕੇ 524000 ਤੱਕ ਪਹੁੰਚ ਗਈ ਹੈ। ਇਸਾਈ ਭਾਈਚਾਰੇ ਦੀ ਵਸੋਂ 14 ਫੀਸਦੀ ਘਟੀ ਹੈ, ਜਾਣੀ 2011 ਵਿਚ ਇਸਾਈ ਮੱਤ ਦੇ ਲੋਕਾਂ ਦੀ ਆਬਾਦੀ 3 ਕਰੋੜ 33 ਲੱਖ ਜਾਣੀ ਕੁਲ ਆਬਾਦੀ ਦਾ 59.3 ਫੀਸਦੀ ਸੀ, ਜੋ ਹੁਣ2021 ਵਿਚ ਘੱਟ ਕੇ 2 ਕਰੋੜ 75 ਲੱਖ ਜਾਣੀ 46.2 ਫੀਸਦੀ ਰਹਿ ਗਈ ਹੈ।