ਦਿੱਲੀ ‘ਚ ਚੋਰਾਂ ਵੱਲੋਂ ਜਿਊਲਰੀ ਸ਼ਾਪ ਦੀ ਛੱਤ ਪਾੜ ਕੇ 25 ਕਰੋੜ ਦੇ ਗਹਿਣੇ ਚੋਰੀ

0
837

ਦਿੱਲੀ, 26 ਸਤੰਬਰ | ਦਿੱਲੀ ਵਿਚ ਚੋਰੀ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇਥੇ ਜੰਗਪੁਰਾ ਦੇ ਜਿਊਲਰੀ ਸ਼ੋਅਰੂਮ ਵਿਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਛੱਤ ਪਾੜ ਕੇ ਲਗਭਗ 25 ਕਰੋੜ ਦੇ ਗਹਿਣੇ ਚੋਰੀ ਕਰ ਲਏ।

ਜਾਣਕਾਰੀ ਮੁਤਾਬਕ ਦਿੱਲੀ ਦੇ ਜੰਗਪੁਰਾ ਇਲਾਕੇ ਵਿਚ ਸ਼ੋਅਰੂਮ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਦੀਵਾਰ ਕੱਟ ਕੇ ਚੋਰ ਸ਼ੋਅਰੂਮ ਵਿਚ ਦਾਖਲ ਹੋਏ। ਇਥੋਂ ਸੋਨਾ, ਹੀਰਾ ਤੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਸੀਸੀਸੀਟੀ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।