ਚੰਡੀਗੜ੍ਹ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸੈਕਟਰ-39 ਸਥਿਤ ਮਕਾਨ ’ਚ ਮੰਗਲਵਾਰ ਰਾਤ ਪੰਜਾਬ ਪੁਲਿਸ ਦੇ ਅਸਿਸਟੈਂਟ ਸਬ-ਇੰਸਪੈਕਟਰ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲ਼ੀ ਮਾਰ ਲਈ। ਇਸ ਨਾਲ ਉਸ ਦੀ ਮੌਤ ਹੋ ਗਈ। ਇਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਅਵਤਾਰ ਚੰਦ ਵਜੋਂ ਹੋਈ ਹੈ।
ਹਾਲੇ ਇਹ ਨਹੀਂ ਪਤਾ ਲੱਗਾ ਕਿ ਅਵਤਾਰ ਚੰਦ ਨੇ ਇਹ ਕਦਮ ਕਿਉਂ ਚੁੱਕਿਆ। ਉਹ ਫਿਲਹਾਲ ਪੰਜਾਬ ਦੇ ਕਿਸੇ ਠੇਕੇਦਾਰ ਨਾਲ ਪੀਐੱਸਜੀ ਵਜੋਂ ਡਿਊਟੀ ਕਰ ਰਹੇ ਸਨ। ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੋਮਵਾਰ ਨੂੰ ਸੈਕਟਰ-39 ਸਥਿਤ ਇਕ ਮਕਾਨ ਨੂੰ ਠੇਕੇਦਾਰ ਨੇ ASI ਲਈ ਕਿਰਾਏ ’ਤੇ ਲਿਆ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਏਐੱਸਆਈ ਨੇ ਮਕਾਨ ’ਚ ਸ਼ਿਫਟਿੰਗ ਕੀਤੀ। ਫਿਲਹਾਲ ਪੁਲਿਸ ਨੇ ਰਿਵਾਲਵਰ ਜ਼ਬਤ ਕਰ ਲਈ ਹੈ।