ਚੰਡੀਗੜ੍ਹ ‘ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ, ਗਿਣਤੀ ਹੋਈ 293

0
1009

ਚੰਡੀਗੜ੍ਹ . ਬਾਪੂਧਾਮ ਕਾਲੋਨੀ ਵਿਚ ਕੋਰੋਨਾ ਵਾਇਰਸ ਦੇ 4 ਨਵੇਂ ਕੇਸ ਪਾਜੀਟਿਵ ਆਏ ਹਨ। ਇਨ੍ਹਾਂ ਵਿਚ ਤਿੰਨਾ ਔਰਤਾਂ ਤੇ ਇੱਕ 18 ਸਾਲਾ ਨੌਜਵਾਨ ਸ਼ਾਮਲ ਹੈ। ਔਰਤਾਂ ਦੀ ਉਮਰ 30, 31 ਤੇ 37 ਸਾਲ  ਦੱਸ ਜਾ ਰਹੀ ਹੈ। ਬਾਪੂਧਾਮ ਕਾਲੋਨੀ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਰ ਜਾਰੀ ਹੈ। ਬਾਪੂਧਾਮ ਕਾਲੋਨੀ ਵਿਚੋਂ ਹੁਣ ਤੱਕ 220 ਕੇਸ ਪਾਜ਼ੀਟਿਵ ਆਏ ਹਨ। ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਰੀਜਾ ਦੀ ਗਿਣਤੀ 293 ਹੋ ਗਈ ਹੈ। ਮੌਜੂਦਾ ਸਮੇਂ ਵਿਚ 100 ਕੇਸ ਐਕਟਿਵ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਗਾਤਰ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।