ਬਠਿੰਡਾ . ਕੋਰੋਨਾ ਕਾਲ ਵਿਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਵੇਂ ਦੀ ਬਠਿੰਡਾ ਤੋਂ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਮਕਾਨ ਮਾਲਕ ਨੂੰ ਕਿਰਾਏਦਾਰ ਨੇ ਇਕ ਮਹੀਨੇ ਤੋਂ ਕਿਰਾਇਆ ਨਾ ਦੇ ਸਕਣ ਕਾਰਨ ਮਕਾਨ ਮਾਲਕ ਕਿਰਾਏਦਾਰ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਹੁਣ ਪਤੀ-ਪਤਨੀ ਅਤੇ ਦੋ ਛੋਟੇ ਬੱਚਿਆ ਦੇ ਨਾਲ ਸੜਕ ‘ਤੇ ਆ ਗਏ ਹਨ। ਪਿਛਲੇ ਦੋ ਦਿਨਾਂ ਤੋ ਪੀੜਤ ਪਰਿਵਾਰ ਸੜਕਾਂ ‘ਤੇ ਖੱਜਲ-ਖੁਆਰ ਹੋ ਰਿਹਾ ਹੈ। ਪੀੜਤ ਪਰਿਵਾਰ ਬਠਿੰਡਾ ਦੇ ਨਗਰ ਚੌਕ ਵਿਚ ਧਰਨੇ ‘ਤੇ ਬੈਠ ਗਿਆ ਅਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਕਿਰਾਏਦਾਰ ਗੋਪਾਲ ਨੇ ਦੱਸਿਆ ਹੈ ਕਿ ਲੌਕਡਾਉਨ ਦੇ ਕਾਰਨ ਕੰਮਕਾਜ ਵਿਚ ਕਾਫੀ ਮੰਦੀ ਹੋਣ ਕਾਰਨ ਇਕ ਮਹੀਨਾ ਦਾ ਕਿਰਾਇਆ 3000 ਰੁਪਏ ਦੇਣ ਤੋਂ ਇਕ ਮਹੀਨਾ ਲੇਟ ਹੋ ਗਿਆ ਹਾਂ ਮਕਾਨ ਮਾਲਕ ਵੱਲੋ ਉਸਦੇ ਕਮਰੇ ਵਿਚ ਤਾਲਾ ਲਗਾ ਕੇ ਬੱਚਿਆਂ ਸਮੇਤ ਉਸਦੀ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਕਿਰਾਏਦਾਰ ਗੋਪਾਲ ਨੇ ਇਹ ਵੀ ਇਲਜਾਮ ਲਗਾਏ ਹਨ ਕਿ ਮਕਾਨ ਮਾਲਕ ਉਹਨਾਂ ਦੀ ਪਤਨੀ ਉਤੇ ਬੁਰੀ ਨਜ਼ਰ ਵੀ ਰੱਖਦਾ ਹੈ। ਇਸ ਤੋਂ ਇਲਾਵਾ ਉਸਨੇ ਦੱਸਿਆ ਹੈ ਕਿ ਉਹ ਦੋ ਦਿਨਾਂ ਤੋ ਬਾਹਰ ਹੀ ਘੁੰਮ ਰਹੇ ਹਨ। ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ ਹੈ। ਉਧਰ ਮਕਾਨ ਮਾਲਕ ਬਾਰੇ ਕਿਹਾ ਕਿ ਉਹ ਬਿਮਾਰ ਹੋਣ ਦਾ ਨਾਟਕ ਕਰਕੇ ਹਸਪਤਾਲ ਦਾਖਲ ਹੋ ਗਿਆ ਹੈ। ਪਰਿਵਾਰ ਨੇ ਕਿਹਾ ਜਦੋ ਤੱਕ ਇਨਸਾਫ ਨਹੀ ਮਿਲੇਗਾ ਉਦੋ ਤੱਕ ਅਸੀ ਧਰਨੇ ‘ਤੇ ਹੀ ਬੈਠੇ ਰਹਾਂਗੇ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲੋ ਇਨਸਾਫ ਦੀ ਗੁਹਾਰ ਲਗਾਈ ਹੈ। ਪਤੀ-ਪਤਨੀ ਅਤੇ ਦੋ ਛੋਟੇ ਬੱਚਿਆ ਦੇ ਨਾਲ ਸੜਕ ‘ਤੇ ਧਰਨਾ ਲਾਈ ਬੈਠੇ ਹਨ।