ਬਰਨਾਲਾ ਜੇਲ੍ਹ ‘ਚ ਪਹਿਲਾਂ ਕੈਦੀ ਨੂੰ ਕੁੱਟਿਆ ਤੇ ਫਿਰ ਸਰੀਰ ‘ਤੇ ਲਿਖ ਦਿੱਤਾ ਅੱਤਵਾਦੀ

0
1142

ਬਰਨਾਲਾ (ਕਮਲਜੀਤ ਸੰਧੂ)| ਬਰਨਾਲਾ ਜੇਲ੍ਹ ਵਿੱਚ ਕੈਦ ਕੱਟ ਰਹੇ ਕਰਮਜੀਤ ਸਿੰਘ ਨਾਂ ਦੇ ਕੈਦੀ ਵਲੋਂ ਅਦਾਲਤ ਵਿਚ ਪੇਸ਼ੀ ਦੌਰਾਨ ਜੇਲ੍ਹ ਪ੍ਰਸ਼ਾਸਨ ਵਲੋਂ ਉਸਦੀ ਕੁੱਟਮਾਰ ਕਰਨ ਤੇ ਪਿੱਠ ‘ਤੇ ਅੱਤਵਾਦੀ ਲਿਖਣ ਦਾ ਬਿਆਨ ਦਿੱਤਾ ਗਿਆ ਹੈ।

ਇਸ ਮਾਮਲੇ ‘ਚ ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਕੈਦੀ ਵੱਲੋਂ ਕੋਰਟ ਵਿੱਚ ਦਿੱਤੀ ਗਈ ਸਟੇਟਮੈਂਟ ਸਰਾਸਰ ਝੂਠੀ ਹੈ।

ਉਨ੍ਹਾਂ ਕਿਹਾ ਕਿ ਇਸ ਕੈਦੀ ‘ਤੇ 13 ਦੇ ਕਰੀਬ 302, 307 ਤੇ ਨਸ਼ੇ ਨਾਲ ਸਬੰਧਤ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚੋਂ ਇਕ ਕੇਸ ਵਿਚ ਕੈਦ ਹੋਈ ਹੈ ਅਤੇ ਬਾਕੀਆਂ ਵਿੱਚ ਹਵਾਲਾਤੀ ਹੈ।

ਇਸ ਤੋਂ ਕਈ ਵਾਰ ਜੇਲ੍ਹ ਵਿੱਚੋਂ ਮੋਬਾਈਲ ਵੀ ਬਰਾਮਦ ਹੋਇਆ ਹੈ ਅਤੇ ਇਹ ਕੈਦੀ ਕੁਝ ਹੋਰ ਕੈਦੀਆਂ ਨਾਲ ਮਿਲ ਕੇ ਜੇਲ੍ਹ ਦਾ ਮਾਹੌਲ ਖਰਾਬ ਕਰ ਰਿਹਾ ਸੀ।

ਕਰਮਜੀਤ ਪਹਿਲਾਂ ਹੀ ਸੰਗਰੂਰ ਜੇਲ੍ਹ ਵਿਚੋਂ ਸ਼ਿਫਟ ਹੋ ਕੇ ਆਇਆ ਹੈ। ਉਸ ਤੋਂ ਪਹਿਲਾਂ ਫਿਰੋਜ਼ਪੁਰ ਮਾਨਸਾ ਜ਼ਿਲ੍ਹਿਆਂ ਵਿਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮਾਣਯੋਗ ਅਦਾਲਤ ਵਿਚ ਪੂਰਾ ਰਿਕਾਰਡ ਪੇਸ਼ ਕੀਤਾ ਜਾਵੇਗਾ।