ਅੰਮ੍ਰਿਤਸਰ | ਅੱਜ ਪੁਤਲੀਘਰ ਜੀ.ਟੀ. ਰੋਡ ‘ਤੇ ਇਕ ਨਿੱਜੀ ਸਕੂਲ ਦੇ ਬੱਚੇ ਆਪਸ ਵਿਚ ਭਿੜ ਗਏ ਤੇ ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝਗੜਾ ਕਰਨ ਲੱਗ ਪਏ।
ਇਕ ਧਿਰ ਵੱਲੋਂ ਬਾਹਰੋਂ ਵੀ ਕੁਝ ਮੁੰਡੇ ਬੁਲਾਏ ਹੋਏ ਸਨ, ਲੜਾਈ-ਝਗੜੇ ਵਿਚ ਕੁੱਝ ਬੱਚਿਆਂ ਦੀਆਂ ਪੱਗਾਂ ਵੀ ਉਤਰ ਗਈਆਂ। ਸ਼ਹਿਰ ਵਿਚ ਸਕੂਲ ਦਾ ਕਾਫੀ ਨਾਂ ਹੈ।
ਇਸ ਦੀਆਂ ਕਈ ਸੰਸਥਾਵਾਂ ਵੀ ਹਨ ਤੇ ਸੜਕ ‘ਤੇ ਲੋਕ ਤਮਾਸ਼ਾ ਦੇਖਦੇ ਰਹੇ ਤੇ ਵੀਡੀਓ ਬਣਾਉਂਦੇ ਰਹੇ ਪਰ ਇਸ ਲੜਾਈ ਦੌਰਾਨ ਸਕੂਲ ਦਾ ਕੋਈ ਵੀ ਅਧਿਕਾਰੀ ਬਾਹਰ ਨਹੀਂ ਆਇਆ ਜਦੋਂ ਕੁਝ ਲੋਕਾਂ ਨੇ ਇਨ੍ਹਾਂ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹ ਉਥੋਂ ਭੱਜ ਗਏ।