ਅੰਮ੍ਰਿਤਸਰ ‘ਚ ਨਿਹੰਗ ਸਿੰਘ ਨੇ ਸਾਥੀਆਂ ਨਾਲ ਮਿਲ ਨਾਬਾਲਿਗ ਲੜਕੀ ਨਾਲ 3 ਮਹੀਨੇ ਕੀਤਾ ਗੈਂਗਰੇਪ, ਲੜਕੀ ਪ੍ਰੈੱਗਨੈਂਟ, ਨਿਹੰਗ ਗ੍ਰਿਫਤਾਰ

0
1181

ਅੰਮ੍ਰਿਤਸਰ | ਇੱਕ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਤਿੰਨ ਮਹੀਨੇ ਤੱਕ ਰੇਪ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਨਿਹੰਗ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਦਿਨੀ ਲੜਕੀ ਆਪਣੇ ਘਰੋਂ ਲਾਪਤਾ ਹੋਈ ਸੀ। ਪੁਲਿਸ ਨੇ ਤਿੰਨ ਮਹੀਨੇ ਬਾਅਦ ਲੜਕੀ ਨੂੰ ਬਰਾਮਦ ਕੀਤਾ ਅਤੇ ਉਸ ਦੇ ਨਾਲ ਨਿਹੰਗ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਹ ਆਪਣੀ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਦੁਰਗਿਆਣਾ ਚੌਕੀ ਗਈ ਸੀ। ਉਸ ਸਮੇਂ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਨਹੀਂ ਕੀਤੀ। ਵਾਰ-ਵਾਰ ਅਪੀਲ ਕਰਨ ਉੱਤੇ ਵੀ ਪੁਲਿਸ ਮੁਲਾਜ਼ਮ ਨੇ ਸ਼ਿਕਾਇਤ ਦਰਜ ਨਹੀਂ ਕੀਤੀ ਤਾਂ ਉਹ ਕਮਿਸ਼ਨਰ ਦਫਤਰ ਪਹੁੰਚੀ। ਉੱਥੇ ਵੀ ਸ਼ਿਕਾਇਤ ਨਹੀਂ ਸੁਣੀ ਗਈ ਤਾਂ ਫਿਰ ਔਰਤ ਚੰਡੀਗੜ੍ਹ ਜਾ ਕੇ ਪੁਲਿਸ ਅਫਸਰਾਂ ਨੂੰ ਮਿਲੀ। ਚੰਡੀਗੜ੍ਹ ਵਿੱਚ ਫਰਿਆਦ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਹਰਕਤ ਵਿੱਚ ਆਈ ਅਤੇ ਉਸ ਦੀ ਲੜਕੀ ਨੂੰ ਤਿੰਨ ਮਹੀਨੇ ਬਾਅਦ ਬਰਾਮਦ ਕੀਤਾ।

ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਲੜਕੀ ਦੇ ਨਾਲ ਪੁਲਿਸ ਨੇ ਇੱਕ ਨਿਹੰਗ ਸਿੰਘ ਨੂੰ ਵੀ ਕਾਬੂ ਕੀਤਾ ਸੀ। ਮੈਡੀਕਲ ਕਰਵਾ ਕੇ ਲੜਕੀ ਨੂੰ ਸਾਡੇ ਨਾਲ ਭੇਜਿਆ। ਉਹ ਗਰਭਵਤੀ ਸੀ। ਲੜਕੀ ਨੇ ਦੱਸਿਆ ਕਿ ਨਿਹੰਗ ਸਿੰਘ ਦੇ ਨਾਲ 6 ਹੋਰ ਲੜਕੇ ਹਨ ਜਿਨ੍ਹਾਂ ਨੇ ਉਸਦੇ ਨਾਲ ਰੇਪ ਕੀਤਾ ਪਰ ਪੁਲਿਸ ਸੁਣਵਾਈ ਨਹੀਂ ਕਰ ਰਹੀ। ਥਾਣਾ ਡੀ ਡਿਵੀਜ਼ਨ ਦੇ ਅਧਿਕਾਰੀ ਰੋਬਿਨ ਹੰਸ ਨੇ ਇਨਸਾਫ ਮੰਗਣ ਉੱਤੇ ਮਾੜਾ ਵਤੀਰਾ ਕੀਤਾ।
ਪੀੜਤ ਲੜਕੀ ਨੇ ਮੀਡੀਆ ਸਾਹਮਣੇ ਰੋ-ਰੋ ਦੱਸਿਆ ਕਿ ਉਸ ਨੂੰ ਨਸ਼ੇ ਦੇ ਇੰਜੈਕਸ਼ਨ ਲੱਗਾ ਰੇਪ ਕੀਤਾ ਜਾਂਦਾ ਸੀ। 6 ਲੜਕਿਆਂ ਨੇ ਰੇਪ ਕਰਨ ਤੋਂ ਬਾਅਦ ਉਸ ਨੂੰ ਮਨਜੀਤ ਸਿੰਘ ਨਾਂ ਦੇ ਨਿਹੰਗ ਸਿੰਘ ਨੂੰ ਵੇਚ ਦਿੱਤਾ। ਕਿਸੇ ਤਰੀਕੇ ਮੈਂ ਆਪਣੇ ਘਰ ਫੋਨ ਕੀਤਾ ਤਾਂ ਪੁਲਿਸ ਨੇ ਮੈਨੂੰ ਛਡਵਾਇਆ। ਮੈਡੀਕਲ ਵਿੱਚ ਪਤਾ ਲੱਗਾ ਕਿ ਮੈਂ ਤਿੰਨ ਮਹੀਨੇ ਤੋਂ ਪ੍ਰੈਗਨੈਂਟ ਹਾਂ। ਅਰੋਪੀਆਂ ਨੇ ਮੇਰੇ ਉੱਤੇ ਕਈ ਵਾਰ ਤੇਜਾਬ ਵੀ ਸੁੱਟਿਆ ਸੀ। ਹੁਣ ਸਾਡੀ ਮੰਗ ਇਹ ਹੈ ਕਿ ਬਾਕੀ ਦੇ 6 ਅਰੋਪੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ।

ਥਾਣਾ ਡੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਉਸਦੀ ਲੜਕੀ ਨੂੰ ਅਗਵਾ ਕੀਤਾ ਗਿਆ ਹੈ। ਅਸੀਂ ਕਾਰਵਾਈ ਕਰਦੇ ਹੋਏ ਲੜਕੀ ਨੂੰ ਬਰਾਮਦ ਕਰ ਲਿਆ ਹੈ। ਇੱਕ ਦੋਸ਼ੀ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਹੁਣ ਪਰਿਵਾਰ ਦਾ ਕਹਿਣਾ ਹੈ ਕਿ 2-3 ਲੜਕੇ ਹੋਰ ਸਨ। ਇਨ੍ਹਾਂ ਵਿੱਚੋਂ 2 ਦੇ ਨਾਂ ਦੱਸੇ ਹਨ ਬਾਕੀ 2-3 ਲੜਕੇ ਅਣਪਛਾਤੇ ਹਨ। ਅਸੀਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।