ਅਬੋਹਰ ‘ਚ ਪੁੱਤ ਦੀ ਬੀਮਾਰੀ ਤੋਂ ਪ੍ਰੇਸ਼ਾਨ ਪਿਓ ਨੇ ਦਿੱਤੀ ਜਾਨ, ਲੱਖਾਂ ਖਰਚਣ ‘ਤੇ ਵੀ ਨਹੀਂ ਹੋਇਆ ਠੀਕ

0
1868

ਅਬੋਹਰ | ਇਥੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਕ ਬੇਵੱਸ ਪਿਓ ਨੇ ਆਪਣੇ ਪੁੱਤ ਦੀ ਬੀਮਾਰੀ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਦੀ ਪਛਾਣ ਲਵਲੀ ਗੋਇਲ (45) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪੁੱਤ ਗੰਭੀਰ ਬੀਮਾਰੀ ਤੋਂ ਪੀੜਤ ਹੈ। ਉਸ ਨੇ ਉਸ ਦੇ ਇਲਾਜ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਪਰ ਉਸ ਦਾ 10 ਸਾਲਾ ਪੁੱਤ ਠੀਕ ਨਹੀਂ ਹੋ ਸਕਿਆ।

ਇਸ ਤੋਂ ਤੰਗ ਆ ਕੇ ਲਵਲੀ ਨੇ ਜਾਨ ਦੇ ਦਿੱਤੀ। ਲਵਲੀ ਬੁੱਕ ਸੈਂਟਰ ਦਾ ਮਾਲਕ ਸੀ ਤੇ ਆਰਓ ਪਾਣੀ ਵੇਚਣ ਦਾ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।