ਜ਼ਰੂਰੀ ਅਪਡੇਟ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਲੰਧਰ ਪਹੁੰਚਣ ਵਾਲੇ ਨਗਰ ਕੀਰਤਨ ਦਾ ਰੂਟ ਪਲਾਨ ਜਾਰੀ, ਜਾਣੋ ਕਿਹੜੇ-ਕਿਹੜੇ ਰਸਤਿਆਂ ਤੋਂ ਹੋ ਗੁਜ਼ਰੇਗਾ

0
2609

ਜਲੰਧਰ, 21 ਨਵੰਬਰ | ਗੁਰਦਾਸਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਜਾ ਰਿਹਾ ਨਗਰ ਕੀਰਤਨ 21 ਨਵੰਬਰ ਨੂੰ ਕਪੂਰਥਲਾ ਤੋਂ ਕਰਤਾਰਪੁਰ ਰਾਹੀਂ ਜਲੰਧਰ ‘ਚ ਸ਼ਾਮਿਲ ਹੋਵੇਗਾ ਅਤੇ ਇਸ ਤੋਂ ਬਾਅਦ 22 ਨਵੰਬਰ ਤੱਕ ਸ਼ਹਿਰ ਦੇ ਵੱਖੋ-ਵੱਖੋ ਇਲਾਕਿਆਂ ‘ਚੋਂ ਹੁੰਦਾ ਹੋਇਆ ਅੱਗੇ ਵਧੇਗਾ। ਇਸ ਸੰਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਤੁਸੀਂ ਵੇਖੋ ਕਿਹੜੇ ਰਸਤਿਆਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਅੱਗੇ ਵਧੇਗਾ।

21 ਨਵੰਬਰ : ਕਪੂਰਥਲਾ ਤੋਂ ਕਰਤਾਰਪੁਰ

ਕਰਤਾਰਪੁਰ ਤੋਂ ਵੇਰਕਾ ਮਿਲਕ ਪਲਾਂਟ

ਵੇਰਕਾ ਮਿਲਕ ਪਲਾਂਟ ਤੋਂ ਨਵੀਂ ਸਬਜ਼ੀ ਮੰਡੀ

ਨਵੀਂ ਸਬਜ਼ੀ ਮੰਡੀ ਤੋਂ ਵਰਕਸ਼ਾਪ ਚੌਕ

ਵਰਕਸ਼ਾਪ ਚੌਕ ਤੋਂ ਕਪੂਰਥਲਾ ਚੌਕ

ਕਪੂਰਥਲਾ ਚੌਕ ਤੋਂ ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ। ਇੱਥੇ ਨਗਰ ਕੀਰਤਨ ਦਾ ਵਿਸ਼ਰਾਮ ਹੋਵੇਗਾ।

22 ਨਵੰਬਰ : ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ ਤੋਂ ਕਪੂਰਥਲਾ ਚੌਕ

ਕਪੂਰਥਲਾ ਚੌਕ ਤੋਂ ਪਟੇਲ ਚੌਕ

ਪਟੇਲ ਚੌਕ ਤੋਂ ਬਸਤੀ ਅੱਡਾ ਚੌਕ

ਬਸਤੀ ਅੱਡਾ ਚੌਕ ਤੋਂ ਭਗਵਾਨ ਵਾਲਮੀਕਿ ਚੌਕ

ਭਗਵਾਨ ਵਾਲਮੀਕਿ ਚੌਕ ਤੋਂ ਡਾ. ਬੀ.ਆਰ. ਅੰਬੇਡਕਰ ਚੌਕ

ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ

ਗੁਰੂ ਨਾਨਕ ਮਿਸ਼ਨ ਚੌਕ ਤੋਂ ਬੀ.ਐਮ.ਸੀ. ਚੌਕ (ਗੁਰੂ ਨਾਨਕ ਮਿਸ਼ਨ ਚੌਕ ਵਿਖੇ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ)

ਬੀ.ਐਮ.ਸੀ. ਚੌਕ ਤੋਂ ਲਾਡੋਵਾਲੀ ਰੋਡ

ਲਾਡੋਵਾਲੀ ਰੋਡ ਤੋਂ ਪੀ.ਏ.ਪੀ. ਚੌਕ (ਵਾਇਆ ਬੀ.ਐਸ.ਐਫ. ਚੌਕ)

ਪੀ.ਏ.ਪੀ. ਚੌਕ ਤੋਂ ਰਾਮਾ ਮੰਡੀ ਚੌਕ

ਰਾਮਾ ਮੰਡੀ ਚੌਕ ਤੋਂ ਹਵੇਲੀ ਪੁਆਇੰਟ ਤੋਂ ਅਗਲਾ ਪੜਾਅ