ਬੱਚਿਆਂ ਦੇ ਆਧਾਰ ਕਾਰਡਾਂ ਨੂੰ ਅਪਡੇਟ ਕਰਨ ਸਬੰਧੀ ਅਹਿਮ ਨਿਯਮ ਜਾਰੀ, ਬਿਲਕੁਲ ਮੁਫਤ ਮਿਲੇਗੀ ਇਹ ਸੇਵਾ

0
326

ਨਵੀਂ ਦਿੱਲੀ। ਆਧਾਰ ਕਾਰਡਾਂ ਦਾ ਡਾਟਾ ਸਟੋਰ ਕਰਨ ਵਾਲੀ ਭਾਰਤ ਸਰਕਾਰ ਦੀ ਸੰਸਥਾ ਨੇ ਬੱਚਿਆਂ ਦੇ ਆਧਾਰ ਕਾਰਡਾਂ ਲਈ ਨਵੀਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। UIDAI ਨੇ ਭਾਰਤੀ ਬੱਚਿਆਂ ਦੇ ਆਧਾਰ ਕਾਰਡ ਯਾਨੀ ਬਾਲ ਆਧਾਰ ਨੂੰ ਅਪਡੇਟ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਬੱਚਿਆਂ ਦੇ ਆਧਾਰ ਕਾਰਡ ਲਈ ਜ਼ਰੂਰੀ ਨਿਯਮ

ਇਹ ਇਕ ਬਹੁਤ ਹੀ ਮਹੱਤਵਪੂਰਨ ਨਿਯਮ ਹੈ, ਜਿਸ ਦੇ ਤਹਿਤ ਮਾਤਾ-ਪਿਤਾ ਨੂੰ 5 ਸਾਲ ਅਤੇ 15 ਸਾਲ ਦੀ ਉਮਰ ‘ਚ ਆਪਣੇ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਕਰਨ ਲਈ ਕਿਹਾ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਘਰ ਕੋਈ ਬੱਚਾ ਹੈ ਤਾਂ ਤੁਹਾਡੇ ਲਈ 5 ਸਾਲ ਦੀ ਉਮਰ ਅਤੇ ਫਿਰ 15 ਸਾਲ ਦੀ ਉਮਰ ‘ਤੇ ਉਸ ਦਾ ਆਧਾਰ ਕਾਰਡ ਅਪਡੇਟ ਕਰਨਾ ਲਾਜ਼ਮੀ ਹੋਵੇਗਾ। UIDAI ਨੇ ਵੀ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਮਾਤਾ-ਪਿਤਾ ਨੂੰ 5 ਅਤੇ 15 ਸਾਲ ਦੀ ਉਮਰ ਵਿੱਚ ਆਪਣੇ ਬੱਚਿਆਂ ਦਾ ਆਧਾਰ ਕਾਰਡ ਅਪਡੇਟ ਕਰਨਾ ਹੋਵੇਗਾ। ਮਾਪੇ ਨਜ਼ਦੀਕੀ ਆਧਾਰ ਕੇਂਦਰ ‘ਤੇ ਜਾ ਕੇ ਆਪਣੇ ਬੱਚਿਆਂ ਦਾ ਆਧਾਰ ਕਾਰਡ ਬਿਲਕੁਲ ਮੁਫ਼ਤ ਅੱਪਡੇਟ ਕਰਵਾ ਸਕਦੇ ਹਨ।