ਅਹਿਮ ਖਬਰ : ਵੀਆਈਪੀ ਟਰੀਟਮੈਂਟ ਬੰਦ, ਅਸਲਾ ਲਾਇਸੈਂਸ ਦੇ ਰੀਨਿਊ ਲਈ ਖੁਦ ਆਉਣਾ ਪਵੇਗਾ ਹਸਪਤਾਲ

0
206

ਜਲੰਧਰ/ਚੰਡੀਗੜ੍ਹ | ਪੰਜਾਬ ਸਰਕਾਰ ਨੇ ਨਵੇਂ ਅਸਲਾ ਲਾਇਸੈਂਸ ਬਣਾਉਣ ‘ਤੇ ਜਿਥੇ ਰੋਕ ਲਗਾ ਦਿੱਤੀ ਹੈ, ਉਥੇ ਰੀਨਿਊਵ ‘ਚ ਅਹਿਮ ਰੋਲ ਅਦਾ ਕਰਨ ਵਾਲੇ ਸਿਵਲ ਹਸਪਤਾਲ ‘ਚ ਨਵੀਂ ਵਿਵਸਥਾ ਸ਼ੁਰੂ ਕਰ ਦਿੱਤੀ ਹੈ। ਮੈਡੀਕਲ ਲਈ ਹੁਣ ਹਰ ਵਿਅਕਤੀ ਨੂੰ ਆਪਣੀ ਫੋਟੋ ਕਰਵਾਉਣੀ ਹੋਵੇਗੀ। ਇਹ ਆਈਪੀਐਸ,ਪੀਸੀਐਸ ਅਤੇ ਰਾਜਨੇਤਾਵਾਂ ਦੀ ਸਿਫਾਰਿਸ਼ਾਂ ਦੇ ਕਾਰਨ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਮੈਡੀਕਲ ਲਈ ਜੋ ਵਿਅਕਤੀ ਆਉਂਦੇ ਸੀ, ਉਹ ਸਾਡੇ ‘ਤੇ ਦਬਾਅ ਪਾਉਂਦੇ ਸੀ ਅਤੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਦੇ ਸੀ। ਇਸ ਕਾਰਨ ਵਿਭਾਗਾਂ ਦਾ ਕੰਮ ਲਮਕ ਜਾਂਦਾ ਸੀ। ਇਹ ਨਹੀਂ ਘਰ ‘ਚ ਰਿਪੋਰਟ ਦੇਣ ਦਾ ਵੀਆਈਪੀ ਟਰੈਂਡ ਚਲ ਗਿਆ ਸੀ। ਨਵੀਂ ਵਿਵਸਥਾ ਤਹਿਤ ਪਹਿਲੇ ਮੈਡੀਕਲ ਲਈ ਰਜਿਸਟਰੇਸ਼ਨ ਹੋਵੇਗੀ, ਇਸ ਤੋਂ ਬਾਅਦ ਬਾਕੀ ਦੀ ਪ੍ਰਕਿਰਿਆ ਨੂੰ ਲਾਇਸੈਂਸ ਧਾਰਕ ਖੁਦ ਪੂਰੀ ਕਰੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਸੀਨੀਅਰ ਕਲਰਕ ਵਿਅਕਤੀ ਦੀ ਕੰਪਿਊਟਰ ‘ਚ ਫੋਟੋ ਖਿਚੇਗਾ, ਫਿਰ ਰਿਸੇਪਸ਼ਨ ‘ਤੇ ਕਟੀ ਪਰਚੀ ਦੇ ਨੰਬਰ ਦੀ ਐਂਟਰੀ ਹੋਵੇਗੀ, ਜੋ ਰਜਿਸਟਰੇਸ਼ਨ ‘ਤੇ ਵੀ ਕੀਤੀ ਜਾਵੇਗੀ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਖੁਦ ਵਿਅਕਤੀ ਨੂੰ ਆਪਣੀ ਰਿਪੋਰਟ ਹਸਪਤਾਲ ਤੋਂ ਲੈ ਕੇ ਜਾਣੀ ਹੋਵੇਗੀ।

ਸਿਵਲ ਹਸਪਤਾਲ ‘ਚ ਮੈਡੀਕਲ ਸੁਪਰੀਡੈਂਟ ਡਾਂ ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਅਸਲਾ ਲਾਇਸੈਂਸ ਲਈ ਮੈਡੀਕਲ ਲਈ ਜੋ ਨਿਯਮ ਬਣਾਏ ਗਏ ਹਨ, ਉਸ ਨੂੰ ਹਰ ਵਿਅਕਤੀ ਨੂੰ ਮੰਨਣਾ ਹੋਵੇਗਾ। ਸਟਾਫ ਵਲੋਂ ਸਿਫਾਰਸ਼ੀ ਦੀ ਨੂੰ ਖਾਸ ਟਰੀਟਮੈਂਟ ਨਹੀਂ ਦਿੱਤਾ ਜਾਵੇਗਾ।