ਫਾਜ਼ਿਲਕਾ, 16 ਅਕਤੂਬਰ | ਭਾਰਤ-ਪਾਕਿਸਤਾਨ ਸਰਹੱਦ ‘ਤੇ ਦੋਵਾਂ ਦੇਸ਼ਾਂ ਵਿਚਾਲੇ ਰੀਟਰੀਟ ਸਮਾਰੋਹ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਦਰਸ਼ਕ ਸ਼ਾਮਲ ਹੁੰਦੇ ਹਨ। 16 ਅਕਤੂਬਰ ਤੋਂ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਕੇ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐਸ.ਐਫ. ਬਾਰਡਰ ਏਰੀਆ ਡਿਵੈਲਪਮੈਂਟ ਮੋਰਚਾ ਦੇ ਕਨਵੀਨਰ ਅਤੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਕਿਹਾ ਕਿ ਮੌਸਮ ਵਿਚ ਤਬਦੀਲੀ ਕਾਰਨ ਸਮਾਂ ਬਦਲਦਾ ਹੈ। ਉਨ੍ਹਾਂ ਰੀਟਰੀਟ ‘ਤੇ ਆਉਣ ਵਾਲੇ ਸੈਲਾਨੀਆਂ ਨੂੰ ਫਾਜ਼ਿਲਕਾ ਦੀ ਸਾਦਕੀ ਬਾਰਡਰ ‘ਤੇ ਸ਼ਾਮ 4.30 ਵਜੇ ਆਪਣੇ ਆਧਾਰ ਕਾਰਡ ਨਾਲ ਪਹੁੰਚਣ ਲਈ ਕਿਹਾ।