ਜ਼ਰੂਰੀ ਖਬਰ : ਪੰਜਾਬ ਭਰ ‘ਚ ਅੱਜ ਸਰਕਾਰੀ ਬੱਸਾਂ ਰਹਿਣਗੀਆਂ ਬੰਦ, ਮੁਲਾਜ਼ਮਾਂ ਵਲੋਂ ਕੀਤਾ ਜਾਵੇਗਾ ਚੱਕਾ ਜਾਮ

0
561

ਜਲੰਧਰ/ਲੁਧਿਆਣਾ/ਗੁਰਦਾਸਪੁਰ/ਚੰਡੀਗੜ੍ਹ| ਪੰਜਾਬ ਰੋਡਵੇਜ਼ ਡਿਪੂ ਬਟਾਲਾ ਵਿਖੇ ਇਕ ਬੱਸ ਕੰਡਕਟਰ ਅੱਜ ਚੌਥੇ ਦਿਨ ਵੀ ਰੋਡਵੇਜ਼ ਡਿਪੂ ‘ਚ ਸਥਿਤ ਪਾਣੀ ਦੀ ਟੈਂਕੀ ਤੇ ਚੜ੍ਹ ਆਪਣੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਵਜੋਂ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਇਸ ਕੰਡਕਟਰ ਪ੍ਰੀਤਪਾਲ ਸਿੰਘ ਦੇ ਹੱਕ ਚ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮ ਪੰਜਾਬ ਭਰ ਚ ਹੜਤਾਲ ਕਰ ਕੇ ਬੱਸਾਂ ਬੰਦ ਕਰ ਧਰਨਾ ਦੇ ਰਹੇ ਹਨ । ਇਸ ਕੰਡਕਟਰ ਨੂੰ ਮਨਾਉਣ ਲਈ ਅੱਜ ਦੇਰ ਸ਼ਾਮ ਬਟਾਲਾ ਵਿਖੇ ਚੰਡੀਗੜ੍ਹ ਤੋਂ ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੀ ਲੇਕਿਨ ਇਨ੍ਹਾਂ ਅਧਿਕਾਰੀਆਂ ਵਲੋਂ ਕੀਤੀ ਕੋਸ਼ਿਸ਼ ਬੇਸਿੱਟਾ ਰਹੀ ਸੀ।

ਜਿਥੇ ਬੱਸ ਕੰਡਕਟਰ ਟੈਂਕੀ ਤੇ ਚੜ੍ਹ ਕੇ ਆਪਣਾ ਵਿਰੋਧ ਜਤਾ ਰਿਹਾ ਹੈ, ਉਥੇ ਹੀ ਉਸ ਦੇ ਸਮਰਥਨ ‘ਚ ਉਤਰੇ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵਲੋਂ ਦੇਰ ਰਾਤ ਤਕ ਬਟਾਲਾ ਬੱਸ ਡਿਪੂ ‘ਚ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਬਟਾਲਾ ਡਿਪੂ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਕਿਸਾਨ ਸੰਘਰਸ਼ ਜਥੇਬੰਦੀਆਂ ਵੀ ਸਮਰਥਨ ‘ਚ ਆ ਚੁੱਕਿਆ ਹਨ ਅਤੇ ਉਨ੍ਹਾਂ ਵਲੋਂ ਅੱਜ ਤੋਂ ਪੰਜਾਬ ਭਰ ‘ਚ ਸਰਕਾਰੀ ਬੱਸਾਂ ਬੰਦ ਕਰ ਵੱਡੇ ਪੱਧਰ ‘ਤੇ ਸੰਘਰਸ਼ ਤੇਜ਼ ਕਰਦੇ ਹੋਏ ਪੀਏਪੀ ਚੌਂਕ ਜਲੰਧਰ ਅਤੇ ਖਰੜ ਟੀ ਪੁਆਇੰਟ ਵਿਖੇ ਚੱਕਾ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।