ਜਲੰਧਰ, 21 ਨਵੰਬਰ | ਧੁੰਦ ਦਾ ਕਹਿਰ ਹਾਈਵੇ ‘ਤੇ ਹੀ ਨਹੀਂ, ਸਗੋਂ ਰੇਲਵੇ ਦੀਆਂ ਪੱਟੜੀਆਂ ‘ਤੇ ਵੀ ਪੈ ਰਿਹਾ ਹੈ। ਰੇਲਵੇ ਨੇ ਫਰਵਰੀ ਅਤੇ ਮਾਰਚ ਤੱਕ 20 ਹੋਰ ਟਰੇਨਾਂ ਨੂੰ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਕਈ ਟਰੇਨਾਂ ਦੇ ਫੇਰਿਆਂ ਨੂੰ ਵੀ ਘਟਾਇਆ ਗਿਆ ਹੈ। ਇਸ ਤੋਂ ਪਹਿਲਾਂ ਚਹੇੜੂ ਰੇਲਵੇ ਸਟੇਸ਼ਨ ‘ਤੇ ਰੇਲਵੇ ਲਾਈਨ ‘ਤੇ ਚੱਲ ਰਹੇ ਕੰਮ ਕਾਰਨ 27 ਅਤੇ 29 ਨਵੰਬਰ ਤੱਕ 56 ਟਰੇਨਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਸਵਰਨ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਧੁੰਦ ਕਾਰਨ ਰੇਲ ਗੱਡੀਆਂ ਹੌਲੀ-ਹੌਲੀ ਚੱਲ ਰਹੀਆਂ ਹਨ ਅਤੇ ਨਿਰਧਾਰਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ। ਟਰੇਨਾਂ ਦੇ ਲਗਾਤਾਰ ਰੱਦ ਹੋਣ ਬਾਰੇ ਯਾਤਰੀਆਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਇਸੇ ਤਰ੍ਹਾਂ ਦੀਆਂ ਖੇਡਾਂ ਚੱਲ ਰਹੀਆਂ ਹਨ। ਕਦੇ ਕਿਸਾਨ ਰੋਸ ਪ੍ਰਦਰਸ਼ਨ ਕਰ ਕੇ ਰੇਲ ਗੱਡੀਆਂ ਨੂੰ ਰੋਕ ਦਿੰਦੇ ਹਨ ਅਤੇ ਕਦੇ ਰੇਲਵੇ ਅਚਾਨਕ ਨੋਟੀਫਿਕੇਸ਼ਨ ਜਾਰੀ ਕਰ ਕੇ ਟਰੇਨਾਂ ਨੂੰ ਰੱਦ ਕਰ ਦਿੰਦਾ ਹੈ। ਜਿਨ੍ਹਾਂ ਲੋਕਾਂ ਨੇ ਜ਼ਰੂਰੀ ਕੰਮ ਲਈ ਜਾਣਾ ਹੁੰਦਾ ਹੈ ਅਤੇ ਟਿਕਟਾਂ ਪੱਕੀਆਂ ਕਰਵਾ ਲਈਆਂ ਹਨ, ਉਨ੍ਹਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਨੂੰ ਕੋਈ ਹੋਰ ਬਦਲ ਲੱਭਣਾ ਚਾਹੀਦਾ ਹੈ। ਇਸ ਨਾਲ ਯਾਤਰੀਆਂ ਦਾ ਰੇਲਵੇ ਤੋਂ ਭਰੋਸਾ ਨਹੀਂ ਟੁੱਟੇਗਾ।
ਧੁੰਦ ਕਾਰਨ ਰੱਦ ਰਹਿਣਗੀਆਂ ਇਹ 20 ਟਰੇਨਾਂ-
ਟ੍ਰੇਨ ਦਾ ਨਾਮ ਅਤੇ ਟ੍ਰੇਨ ਨੰਬਰ ਕਦੋਂ ਤੱਕ ਰੱਦ ਕੀਤਾ ਗਿਆ
ਗਰੀਬਰਥ ਐਕਸਪ੍ਰੈਸ (12209 ਅਤੇ 12210) 3 ਦਸੰਬਰ ਤੋਂ 25 ਫਰਵਰੀ ਤੱਕ
ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈਸ (12241 ਅਤੇ 12242) 2 ਦਸੰਬਰ ਤੋਂ 24 ਫਰਵਰੀ
ਨਵੀਂ ਦਿੱਲੀ ਐਕਸਪ੍ਰੈਸ (14003 ਅਤੇ 14004) 1 ਦਸੰਬਰ ਤੋਂ 27 ਫਰਵਰੀ
ਇੰਟਰਸਿਟੀ ਐਕਸਪ੍ਰੈਸ (14213 ਅਤੇ 14214) 1 ਦਸੰਬਰ ਤੋਂ 1 ਮਾਰਚ
SMVD ਕਟੜਾ ਐਕਸਪ੍ਰੈਸ (14503) 3 ਦਸੰਬਰ ਤੋਂ 28 ਫਰਵਰੀ
SMVD ਕਟੜਾ ਐਕਸਪ੍ਰੈਸ (14504) 4 ਦਸੰਬਰ ਤੋਂ 1 ਮਾਰਚ
ਅੰਮ੍ਰਿਤਸਰ ਨੰਗਲ ਡੈਮ (14505) 1 ਦਸੰਬਰ ਤੋਂ 1 ਮਾਰਚ
ਨੰਗਲ ਡੈਮ ਅੰਮ੍ਰਿਤਸਰ (14506) 2 ਦਸੰਬਰ ਤੋਂ ਮਾਰਚ 1
ਰਿਸ਼ੀਕੇਸ਼-ਜੰਮੂਤਵੀ (14605) 2 ਦਸੰਬਰ ਤੋਂ ਫਰਵਰੀ 24
ਰਿਸ਼ੀਕੇਸ਼-ਜੰਮੂਤਵੀ (14605) 1 ਦਸੰਬਰ ਤੋਂ 23 ਫਰਵਰੀ
ਅੰਮ੍ਰਿਤਸਰ ਵੀਕਲੀ ਐਕਸਪ੍ਰੈਸ (14615 ਅਤੇ 14616) 7 ਦਸੰਬਰ ਤੋਂ 22 ਫਰਵਰੀ
ਜਨ ਸੇਵਾ ਐਕਸਪ੍ਰੈਸ (1 14617) 3 ਦਸੰਬਰ ਤੋਂ 2 ਮਾਰਚ
ਜਨ ਸੇਵਾ ਐਕਸਪ੍ਰੈਸ (14618) 1 ਦਸੰਬਰ ਤੋਂ 28 ਫਰਵਰੀ
ਚੰਡੀਗੜ੍ਹ-ਫਿਰੋਜ਼ਪੁਰ (14629) 2 ਦਸੰਬਰ ਤੋਂ 1 ਮਾਰਚ
ਫ਼ਿਰੋਜ਼ਪੁਰ ਤੋਂ ਚੰਡੀਗੜ੍ਹ 1 ਦਸੰਬਰ ਤੋਂ 28 ਫਰਵਰੀ
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)