ਅਹਿਮ ਖਬਰ ! ਨਵੰਬਰ ‘ਚ 9 ਦਿਨ ਬੈਂਕ ਬੰਦ ਰਹਿਣਗੇ, ਵੇਖੋ ਪੂਰੀ ਲਿਸਟ

0
659

ਨਵੀਂ ਦਿੱਲੀ, 22 ਅਕਤੂਬਰ | ਦੀਵਾਲੀ ਤੋਂ ਬਾਅਦ ਨਵੰਬਰ ‘ਚ ਵੀ ਤਿਉਹਾਰਾਂ ਦੀ ਸੂਚੀ ਲੰਬੀ ਹੋਵੇਗੀ। ਇਸ ਸਮੇਂ ਦੌਰਾਨ ਗੋਵਰਧਨ, ਭਾਈ ਦੂਜ ਤੇ ਛੱਠ ਪੂਜਾ ਵਰਗੇ ਵੱਡੇ ਤਿਉਹਾਰਾਂ ਦੇ ਮੌਕੇ ‘ਤੇ ਵੱਖ-ਵੱਖ ਰਾਜਾਂ ਵਿਚ ਬੈਂਕ ਛੁੱਟੀਆਂ ਹੋਣਗੀਆਂ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਨਵੰਬਰ 2024 ਵਿਚ ਬੈਂਕ ਕਿਹੜੇ ਦਿਨ ਬੰਦ ਰਹਿਣਗੇ।

ਨਵੰਬਰ 2024 ‘ਚ ਬੈਂਕ ਦੀਆਂ ਛੁੱਟੀਆਂ
1 ਨਵੰਬਰ 2024 (ਸ਼ੁੱਕਰਵਾਰ)- ਦੀਵਾਲੀ ਦੇ ਮੌਕੇ ‘ਤੇ ਬੈਂਕ ਛੁੱਟੀ।
2 ਨਵੰਬਰ 2024 (ਸ਼ਨੀਵਾਰ) – ਦੀਵਾਲੀ ਲਈ ਵਾਧੂ ਛੁੱਟੀ।
3 ਨਵੰਬਰ 2024 (ਐਤਵਾਰ) – ਭਾਈ ਦੂਜ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
9 ਨਵੰਬਰ 2024 (ਸ਼ਨੀਵਾਰ)– ਦੂਜਾ ਸ਼ਨੀਵਾਰ, ਬੈਂਕ ਬੰਦ।
10 ਨਵੰਬਰ 2024 (ਐਤਵਾਰ)– ਹਫ਼ਤਾਵਾਰੀ ਛੁੱਟੀ।
15 ਨਵੰਬਰ 2024 (ਸ਼ੁੱਕਰਵਾਰ)- ਗੁਰੂ ਨਾਨਕ ਜਯੰਤੀ ‘ਤੇ ਬੈਂਕ ਛੁੱਟੀ।
17 ਨਵੰਬਰ 2024 (ਐਤਵਾਰ) – ਹਫ਼ਤਾਵਾਰੀ ਛੁੱਟੀ।
23 ਨਵੰਬਰ 2024 (ਸ਼ਨੀਵਾਰ) – ਚੌਥਾ ਸ਼ਨੀਵਾਰ, ਬੈਂਕ ਬੰਦ।
24 ਨਵੰਬਰ 2024 (ਐਤਵਾਰ) – ਹਫ਼ਤਾਵਾਰੀ ਛੁੱਟੀ।

ਕੀ ਛਠ ਪੂਜਾ ‘ਤੇ ਬੰਦ ਰਹਿਣਗੇ ਬੈਂਕ?
ਛੱਠ ਦੇ ਤਿਉਹਾਰ ਮੌਕੇ ਬੈਂਕਾਂ ਵਿਚ ਛੁੱਟੀਆਂ ਵੀ ਹੋਣਗੀਆਂ ਪਰ ਇਹ ਛੁੱਟੀ ਸਾਰੇ ਰਾਜਾਂ ਵਿਚ ਨਹੀਂ ਹੋਵੇਗੀ।

ਉੱਤਰ ਪ੍ਰਦੇਸ਼, ਸਿੱਕਮ, ਕਰਨਾਟਕ, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਵਿਚ 7 ​​ਨਵੰਬਰ 2024 ਨੂੰ ਬੈਂਕ ਬੰਦ ਰਹਿਣਗੇ। ਪੱਛਮੀ ਬੰਗਾਲ, ਝਾਰਖੰਡ ਅਤੇ ਬਿਹਾਰ ਵਿਚ 8 ਨਵੰਬਰ 2024 ਨੂੰ ਛਠ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)