ਮੋਹਾਲੀ, 18 ਅਕਤੂਬਰ | ਪੰਜਾਬ ਦੇ 5 ਜ਼ਿਲਿਆਂ ਦੇ ਨੌਜਵਾਨਾਂ ਲਈ ਜਲੰਧਰ ਵਿਚ ਫੌਜ ਦੀ ਭਰਤੀ ਕਰਵਾਈ ਜਾਵੇਗੀ। DC ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 12 ਤੋਂ 23 ਦਸੰਬਰ ਤੱਕ ਜਲੰਧਰ ਵਿਖੇ ਹੋਣ ਵਾਲੀ ਭਰਤੀ ਰੈਲੀ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ।
ਡੀਸੀ ਨੇ ਕਿਹਾ ਕਿ 12 ਤੋਂ 16 ਦਸੰਬਰ 2023 ਤੱਕ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਜਦਕਿ ਤਰਨਤਾਰਨ ਦੇ ਨੌਜਵਾਨਾਂ ਲਈ ਫੁੱਟਬਾਲ ਗਰਾਊਂਡ, ਜਲੰਧਰ ਛਾਉਣੀ ਵਿਖੇ 18 ਤੋਂ 23 ਦਸੰਬਰ ਤੱਕ ਭਰਤੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਸਹੂਲਤ ਲਈ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਰੈਲੀ ਗਰਾਊਂਡ ਅਤੇ ਬੱਸਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਵੱਖ-ਵੱਖ ਥਾਵਾਂ ‘ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ।