ਨਵੀਂ ਦਿੱਲੀ . ਵਿੱਤੀ ਮੰਤਰੀ ਸੀਤਾ ਰਮਨ ਨੇ ਪੀਐਮ ਮੋਦੀ ਵਲੋਂ ਦੇਸ਼ ਨੂੰ ਦਿੱਤੇ 20 ਲੱਖ ਕਰੋੜ ਦਾ ਆਰਥਿਕ ਪੈਕੇਜ ਵਿੱਚ ਛੋਟੇ ਤੇ ਲਘੂ ਉਦਯੋਗਾਂ ਨੂੰ ਬੂਸਟ ਪੈਕੇਜ ਦਿੱਤਾ। ਉਨ੍ਹਾਂ ਨੇ ਕਿਹਾ ਕਿ SMEs ਦੀ ਪਰਿਭਾਸ਼ਾ ਬਦਲਣ ਲਈ ਕਾਨੂੰਨ ਵਿਚ ਬਦਲਾਅ ਕਰਾਂਗੇ। MSMEs ਵਿਚ ਨਿਵੇਸ਼ ਦੀ ਸੀਮਾ ਨੂੰ ਵਧਾਇਆ ਜਾਵੇਗਾ। ਵੱਡੇ MSMEs ਨੂੰ ਸੁਵਿਧਾ ਮਿਲਦੀਆਂ ਰਹਿਗੀਆਂ। ਵਿੱਤ ਮੰਤਰੀ ਨੇ ਆਪਣੇ ਭਾਸਨ ਵਿੱਚ ਸਭ ਤੋਂ ਵੱਡੀ ਘੋਸ਼ਨਾ ਕਰਦੀਆਂ ਐਮਐਸਐਮਈ ਨੂੰ 3 ਲੱਖ ਕੋਰੜ ਦਾ ਰਾਹਤ ਪੈਕੇਜ ਦਿੱਤਾ ਹੈ।
ਆਰਥਿਕ ਪੈਕੇਜ ਦੀਆਂ ਵੱਡੀਆਂ ਗਲਾਂ
ਮੱਧਮ ਸੂਖਮ ਲਘੂ ਅਤੇ ਕੂਟੀਰ (MSMEs)ਉਦਯੋਗਾਂ ਦੇ ਲਈ 3 ਲੱਖ ਕਰੋੜ ਬਿਨਾ ਗਰੰਟੀ ਦਾ ਕਰਜ਼ ਮਿਲੇਗਾ
ਆਈਟੀਆਰ ਭਰਨ ਦੀ ਤਾਰੀਖ ਵਧਾ ਕੇ 30 ਨਵੰਬਰ ਤੱਕ ਕੀਤੀ ਗਈ।
MSMEs ਨੂੰ ਕੋਲੈਟੇਰਲ ਕਰਜ਼ 31 ਅਕਤੂਬਰ ਤਕ ਮਿਲੇਗਾ
ਕੋਲੈਟਰੇਲ ਫ੍ਰੀ ਕਰਜ਼ ਨਾਲ 45 ਲੱਖ MSMEs ਨੂੰ ਹੋਵੇਗਾ ਫਾਇਦਾ
3 ਲੱਖ ਕਰੋੜ ਵਿਚੋਂ 20 ਹਜਾਰ ਕਰੋੜ NBFC ਦੇ ਲਈ
MSMEs ਦੇ ਲਈ 50 ਹਜਾਰ ਕਰੋੜ ਦਾ ਫੰਡ ਆਫ਼ ਫੰਡ ਬਣੇਗਾ
ਕਾਰੋਬਾਰੀਆਂ ਦੀ ਮਦਦ ਲਈ EPF ਵਿਚ 2500 ਕਰੋੜ ਦਾ ਸਪੌਟ ਕਰਾਂਗੇ
NBFC ਲਈ 45 ਹਜਾਰ ਕਰੋੜ ਦੀ ਗਾਰੰਟੀ ਦਿੱਤੀ ਜਾਵੇਗੀ
MSMEs ਦੇ ਸਾਰੇ ਬਕਾਏ 45 ਦਿਨਾਂ ਵਿਚ ਚੁਕਾ ਦਿੱਤੇ ਜਾਣਗੇ
ਕੰਪਨੀਆਂ ਨੂੰ EPF ਵਿਚ ਮਦਦ ਹੋਰ 3 ਮਹੀਨੇ ਜਾਰੀ ਰਹੇਗੀ
ਵਿਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ 1 ਤੋਂ 5 ਕਰੋੜ ਵਾਲੀ ਕੰਪਨੀ ਮਾਈਕ੍ਰੋ, 10 ਤੋਂ 50 ਕੋਰੜ ਵਾਲੀ ਕੰਪਨੀ ਨੂੰ ਛੋਟੀ ਕੰਪਨੀ, 20 ਤੋਂ 100 ਕਰੋੜ ਵਾਲੀ ਕੰਪਨੀ ਨੂੰ ਮੀਡੀਅਮ ਕੰਪਨੀ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ।
200 ਕਰੋੜ ਤੋਂ ਘੱਟ ਦੇ ਟੈਂਡਰ ਵਿਚ ਗਲੋਬਲ ਬੋਲੀ ਨਹੀਂ ਹੋਵੇਗੀ
ਡਿਸਕਾਮ ਵਿਚ 90 ਹਜਾਰ ਕਰੋੜ ਦੀ ਨਕਦੀ ਪਾਈ ਜਾਵੇਗੀ
MSMEs ਦੇ ਨਾਲ ਜੁੜੇ ਈ ਮਾਰਕਿਟ ਨੂੰ ਬੜਾਵਾ ਦਿੱਤਾ ਜਾਵੇਗਾ