ਪੰਜਾਬ ਬੰਦ ਦਾ ਅਸਰ : ਜਲੰਧਰ ਦੇ ਰਾਮਾਮੰਡੀ ਤੋਂ ਆਵਾਜਾਈ ਬਿਲਕੁਲ ਠੱਪ, ਲੁਧਿਆਣਾ, ਹੁਸ਼ਿਆਰਪੁਰ ਜਾਣਾ ਹੋਇਆ ਔਖਾ

0
1027

ਜਲੰਧਰ| ਮਣੀਪੁਰ ਹਿੰਸਾ ਦੇ ਵਿਰੋਧ ਵਿਚ ਇਸਾਈ ਭਾਈਚਾਰੇ ਵਲੋਂ ਬੰਦ ਦੀ ਕਾਲ ਦਾ ਪੰਜਾਬ ਵਿਚ ਖਾਸਾ ਅਸਰ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਸ਼ਹਿਰਾਂ ਵਿਚ ਆਵਾਜਾਈ ਠੱਪ ਦੇ ਬਰਾਬਰ ਹੈ। ਸ਼ਹਿਰੀ ਇਲਾਕਿਆਂ ਵਿਚ ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ।

ਇਸ ਬੰਦ ਦਾ ਅਸਰ ਜਲੰਧਰ ਸ਼ਹਿਰ ਵਿਚ ਕਾਫੀ ਦਿਖਾਈ ਦੇ ਰਿਹਾ ਹੈ। ਧਰਨਾਕਾਰੀਆਂ ਨੇ ਰਾਮਾਮੰਡੀ ਦਾ ਪੁਲ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਜਿਸ ਕਾਰਨ ਜਲੰਧਰ ਤੋਂ ਲੁਧਿਆਣਾ, ਦਿੱਲੀ ਤੇ ਹੁਸ਼ਿਆਰਪੁਰ ਨੂੰ ਜਾਣ ਵਾਲੀ ਆਵਾਜਾਈ ਬਿਲਕੁਲ ਬੰਦ ਹੋ ਗਈ ਹੈ।

ਜਲੰਧਰ ਦਾ ਕਪੂਰਥਲਾ ਚੌਕ, ਸਾਈਂਦਾਸ ਸਕੂਲ ਤੇ ਮਕਸੂਦਾਂ ਇਲਾਕੇ ਵਿਚ ਵੀ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਇਨ੍ਹਾਂ ਇਲਾਕਿਆਂ ਵਿਚ ਵੀ ਬੰਦ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ।