IMA ਨੇ ਜਾਰੀ ਕੀਤਾ ਅਲਰਟ, ਨਾ ਕਰੋ Antibiotics ਦਵਾਈਆਂ ਦਾ ਸੇਵਨ, ਜਾਣੋ ਕੀ ਹੈ ਕਾਰਨ

0
199

ਨਵੀਂ ਦਿੱਲੀ| ਦੇਸ਼ ਭਰ ਵਿਚ ਮੌਸਮ ਬਦਲ ਰਿਹਾ ਹੈ। ਇਸਦੇ ਚਲਦੇ ਲੋਕਾਂ ਵਿਚ ਬੁਖਾਰ, ਸਰਦੀ-ਜੁਕਾਮ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ਵਿਚ ਲੋਕ ਡਾਕਟਰ ਦੀ ਸਲਾਹ ਲਏ ਬਿਨਾਂ ਦਵਾਈਆਂ ਦਾ ਸੇਵਨ ਕਰ ਰਹੇ ਹਨ, ਜਿਸਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਡਵਾਇਜ਼ਰੀ ਜਾਰੀ ਕਰਦੇ ਹੋਏ ਐਂਟੀਬਾਇਓਟਿਕਸ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਆਈਐੱਮਏ ਨੇ ਕਿਹਾ ਕਿ ਖੰਘ, ਜੀਅ ਮਚਲਣਾ, ਉਲਟੀ, ਗਲ਼ੇ ਵਿਚ ਖਰਾਸ਼, ਬੁਖਾਰ, ਸਰੀਰ ਵਿਚ ਦਰਦ ਤੇ ਦਸਤ ਦੇ ਲੱਛਣ ਵਾਲੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। IMA ਨੇ ਡਾਕਟਰਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਐਂਟੀਬਾਇਓਟਿਕਸ ਲਿਖਣ ਤੋਂ ਬਚਣ।

ਜ਼ਿਆਦਾਤਰ ਮਾਮਲੇ ਇਨਫਲੂਏਂਜਾ ਵਾਇਰਸ ਦੇ
IMA ਨੇ ਦੱਸਿਆ ਕਿ ਇਹ ਸੰਕ੍ਰਮਣ ਔਸਤਨ ਪੰਜ ਤੋਂ 7 ਦਿਨਾਂ ਤੱਕ ਰਹਿੰਦਾ ਹੈ। ਬੁਖਾਰ ਤਿੰਨ ਦਿਨਾਂ ਵਿਚ ਖਤਮ ਹੋ ਜਾਂਦਾ ਹੈ ਪਰ ਖੰਘ ਤਿੰਨ ਹਫਤਿਆਂ ਤੱਕ ਬਣੀ ਰਹਿ ਸਕਦੀ ਹੈ।

ਐੱਨਡੀਸੀ ਦੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲਿਆਂ ਵਿਚ H3n2 ਇਨਫਲੂਏਂਜਾ ਵਾਇਰਸ ਦੇ ਹਨ। ਆਈਐੱਮਏ ਨੇ ਡ਼ਾਕਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਐਂਟੀਬਾਇਓਟਿਕਸ ਦੇਣ ਤੋਂ ਪ੍ਰਹੇਜ਼ ਕਰਨ।
ਇੰਝ ਕਰੋ ਬਚਾਅ

  1. ਆਪਣੇ ਹੱਥਾਂ ਨੂੰ ਸਮੇਂ ਸਮੇਂ ਉਤੇ ਸਾਬਣ ਨਾਲ ਸਾਫ ਕਰੋ
  2. ਘਰ ਵਿਚ ਕਿਸੇ ਨੂੰ ਬੁਖਾਰ, ਸਰਦੀ, ਖੰਘ ਹੋਣ ਉਤੇ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ
    3 ਵਾਰ-ਵਾਰ ਨੱਕ ਤੇ ਮੂੰਹ ਨੂੰ ਛੂਹਣ ਤੋਂ ਬਚੋ