ਰਾਜਪੁਰਾ ‘ਚ ਸ਼ਰਾਬ ਦੀ ਇੱਲੀਗਲ ਫੈਕਟਰੀ ਮਿਲੀ, ਸਿਰਫ ਐਸਐਚਓ ਸਸਪੈਂਡ

0
2540

ਪਟਿਆਲਾ | ਸੂਬੇ ‘ਚ ਇੱਲੀਗਲ ਸ਼ਰਾਬ ਦਾ ਕਾਰੋਬਾਰ ਇੰਨੇ ਵੱਡੇ ਪੱਧਰ ‘ਤੇ ਚੱਲ ਰਿਹਾ ਹੈ ਕਿ ਫੈਕਟ੍ਰੀਆਂ ਚੱਲ ਰਹੀਆਂ ਹਨ ਅਤੇ ਕਿਸੇ ਨੂੰ ਇਸ ਬਾਰੇ ਪਤਾ ਹੀ ਨਹੀਂ।
ਰਾਜਪੁਰਾ ਵਿੱਚ ਅਜਿਹੀ ਹੀ ਇੱਕ ਫੈਕਟਰੀ ਮੰਗਲਵਾਰ ਰਾਤ ਐਕਸਾਇਜ਼ ਵਿਭਾਗ ਨੇ ਫੜ੍ਹੀ ਹੈ। ਫੈਕਟ੍ਰੀ ‘ਚ ਖੁੱਲੇਆਮ ਲੱਖਾਂ ਦੀ ਗਿਣਤੀ ‘ਚ ਸ਼ਰਾਬ ਬਣਾਈ ਜਾਂਦੀ ਸੀ।
ਐਕਸਾਇਜ਼ ਵਿਭਾਗ ਨੂੰ ਸ਼ਰਾਬ ਫੈਕਟਰੀ ਮਿਲਣ ਤੋਂ ਬਾਅਦ ਪਟਿਆਲਾ ਪੁਲਿਸ ਕੁੱਝ ਹਰਕਤ ‘ਚ ਆਈ ਹੈ। ਐਸਐਸਪੀ ਵਿਕਰਮਜੀਤ ਦੁੱਗਲ ਨੇ ਰਾਜਪੁਰਾ ਸਿਟੀ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਹੈ।
ਐਸਐਚਓ ਨੂੰ ਸਸਪੈਂਡ ਕਰਨ ਤੋਂ ਇਲਾਵਾ ਐਸਪੀ (ਡੀ), ਡੀਐਸਪੀ ਰਾਜਪੁਰਾ, ਡੀਐਸਪੀ (ਡੀ) ਅਤੇ ਸੀਆਈਏ ਇੰਚਾਰਜ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਐਸਐਸਪੀ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਜਿਹੜਾ ਵੀ ਇਸ ਮਿਲੀਭੁਗਤ ਵਿੱਚ ਸ਼ਾਮਿਲ ਹੋਵੇਗਾ ਉਸ ‘ਤੇ ਐਕਸ਼ਨ ਲਿਆ ਜਾਵੇਗਾ।
ਐਕਸਾਇਜ਼ ਵਿਭਾਗ ਦੀ ਸ਼ਿਕਾਇਤ ‘ਤੇ ਰਾਜਪੁਰਾ ਦੇ ਰਹਿਣ ਵਾਲੇ ਦਿਪੇਸ਼ ਗਰੋਵਰ ਅਤੇ ਸਮਸਪੁਰ ਦੇ ਰਹਿਣ ਵਾਲੇ ਕਾਰਜ ਸਿੰਘ ‘ਤੇ ਕੇਸ ਦਰਜ ਕੀਤਾ ਗਿਆ ਹੈ।