ਨਵੀਂ ਦਿੱਲੀ . ਝਾਰਖੰਡ ਵਿਚ ਕੋਰੋਨਾ ਨਿਯਮਾਂ ਦੀ ਅਣਦੇਖੀ ਤੇ ਮਾਸਕ ਨਾ ਪਾਉਣ ਵਾਲੇ ਨੂੰ 1 ਲੱਖ ਰੁਪਾਇਆ ਜੁਰਮਾਨਾ ਤੇ 2 ਸਾਲ ਦੀ ਜੇਲ੍ਹ ਹੋ ਸਕਦੀ ਹੈ। ਝਾਰਖੰਡ ਕੈਬਿਨਟ ਨੇ ਵੀਰਵਾਰ ਨੂੰ ਕਿਹਾ ਕਿ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਨੂੰ ਇਕ ਲੱਖ ਦਾ ਜੁਰਮਾਨਾ ਲਾਇਆ ਜਾਵੇਗਾ।
ਇਸਦੇ ਨਾਲ ਹੀ ਨਵੇਂ ਨਿਯਮਾਂ ਨੇ ਤਹਿਤ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਜਾਂ ਮਾਸਕ ਨਹੀਂ ਪਾਉਂਦਾ ਤਾਂ ਉਸ ਨੂੰ 2 ਸਾਲ ਦੀ ਜੇਲ੍ਹ ਵਿਚ ਰਹਿਣਾ ਪੈ ਸਕਦਾ ਹੈ। ਹਾਲਾਂਕਿ ਅੱਜ ਉਲੰਘਣਾ ਕਰਨ ਵਾਲਿਆ ਦੀ ਚੈਕਿੰਗ ਹੁੰਦੀ ਨਹੀਂ ਦੇਖੀ ਗਈ। ਰਾਜਧਾਨੀ ਰਾਂਚੀ ਵਿਚ ਕਈ ਲੋਕ ਬਿਨਾਂ ਮਾਸਕ ਤੋਂ ਘੁੰਮਦੇ ਵੀ ਦੇਖੇ ਗਏ ਹਨ।
ਦਰਅਸਲ ਝਾਰਖੰਡ ਵਿਚ ਕੋਰੋਨਾ ਮਰੀਜਾਂ ਦਾ ਅੰਕੜਾ ਤੇਜੀ ਨਾਲ ਵੱਧਦਾ ਜਾ ਰਿਹਾ ਹੈ। ਇਸ ਵਜ੍ਹਾ ਕਰਕੇ ਸਰਕਾਰੀ ਹਸਪਤਾਲਾਂ ਵਿਚ ਵੀ ਜਗ੍ਹਾ ਨਹੀਂ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਬੈੱਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਹਾਲਾਂਕਿ ਸਰਕਾਰ ਦੇ ਇਸ ਫੈਸਲੇ ਦਾ ਰਾਂਚੀ ਸਟੇਸ਼ਨ ਤੇ ਰਹਿਣ ਵਾਲੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ।
ਲੋਕਾਂ ਦਾ ਕਹਿਣ ਹੈ ਕਿ ਰਿਹਾਇਸ਼ ਇਲਾਕਿਆਂ ਵਿਚ ਕੋਰੋਨਾ ਦਾ ਆਈਸੋਲੇਸ਼ਨ ਵਾਰਡ ਬਣਾਉਣ ਕੋਰੋਨਾ ਦੇ ਫੈਲਾਅ ਨੂੰ ਘਟਾਉਣ ਨਹੀਂ ਬਲਕਿ ਵਧਾਉਣਾ ਹੈ। ਇਸ ਲਈ ਲੋਕਾਂ ਦੀ ਮੰਗ ਹੈ ਕਿ ਆਈਸੋਲੇਸ਼ਨ ਵਾਰਡ ਕੀਤੇ ਹੋਰ ਜਗ੍ਹਾ ਬਣਾਇਆ ਜਾਵੇ।