ਬੱਸ ‘ਚ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਪੜ੍ਹੇੋ ਇਹ ਖ਼ਬਰ, ਅੱਜ 4 ਘੰਟੇ ਲਈ ਬੱਸ ਅੱਡਾ ਬੰਦ, ਪ੍ਰਾਈਵੇਟ ਬੱਸਾਂ ਦੀ ਐਂਟਰੀ ਵੀ ਬੈਨ

0
1157

ਜਲੰਧਰ | ਜੇਕਰ ਤੁਸੀਂ ਵੀ ਬੱਸ ‘ਚ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਇਹ ਖਬਰ ਪੜ੍ਹ ਲਓ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨਾਲ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ ਦੀ ਬੈਠਕ ਦੌਰਾਨ ਕੋਈ ਨਤੀਜਾ ਨਹੀਂ ਨਿਕਲ ਸਕਿਆ।

ਅਜਿਹੇ ‘ਚ ਚੀਫ ਸੈਕਟਰੀ ਪੰਜਾਬ ਦੀ ਅਗਵਾਈ ‘ਚ ਹੋਈ ਪਨਬੱਸ ਯੂਨੀਅਨ ਵੱਲੋਂ ਮੀਟਿੰਗ ਅਸਫਲ ਹੋਣ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਹੈ। ਯੂਨੀਅਨ ਨੇ ਕਿਹਾ ਹੈ ਕਿ ਅੱਜ 10 ਵਜੇ ਤੋਂ 4 ਘੰਟੇ ਲਈ ਬੱਸ ਅੱਡਾ ਬੰਦ ਕੀਤਾ ਜਾਵੇਗਾ।

ਇੰਨਾ ਹੀ ਨਹੀਂ, ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਵੀ ਜਾਰੀ ਰਹੇਗੀ। ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਪ੍ਰਾਈਵੇਟ ਬੱਸਾਂ ਨੂੰ ਵੀ ਬੱਸ ਅੱਡੇ ‘ਚ ਐਂਟਰ ਨਹੀਂ ਹੋਣ ਦੇਣਗੇ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।