”ਜੇ ਜਲਗਾਹਾਂ ਨੂੰ ਹੁਣ ਨਾ ਬਚਾਇਆ ਤਾਂ ਬਹੁਤ ਦੇਰ ਹੋ ਜਾਵੇਗੀ”

0
20297

ਸਾਇੰਸ ਸਿਟੀ ਵਿਖੇ ਜਲਗਾਹਾਂ ਦਿਵਸ ਮਨਾਇਆ
ਕਪੂਰਥਲਾ | ਫ਼ਰਵਰੀ 2, 2021, ਵਿਸ਼ਵ ਜਲਗਾਹਾ ਦਿਵਸ ਮੌਕੇ ਸਾਇੰਸ ਸਿਟੀ ਵਲੋਂ ਇਕ ਵੈੱਬਨਾਰ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਵੱਖ—ਵੱਖ ਵਿਦਿਅਕ ਅਦਾਰਿਆਂ ਤੋਂ 200 ਤੋਂ ਵੱਧ ਵਿਦਿਆਰੀਆਂ ਅਤੇ ਅਧਿਆਪਕਾ ਨੇ ਹਿੱਸਾ ਲਿਆ। ਇਸ ਮੌਕੇ ਭਾਰਤੀ ਜੰਗਲੀ ਜੀਵ ਸੰਸਥਾਂ ਦੇਹਰਾਦੂਨ ਦੀ ਸੀਨੀ.ਪੋ੍ਰਫ਼ੈਸਰ ਡਾ.ਬਿਤਾਪੀ ਸੀ.ਸਿਨਹਾ ਨੇ ਜਲਗਾਹਾਂ ਦੀ ਸਾਂਭ —ਸੰਭਾਲ ਸਬੰਧੀ ਇਕ ਵਿਸ਼ੇਸ਼ ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਲਗਾਹਾਂ ਦੀ ਸਾਡੀ ਜ਼ਿੰਦਗੀ ਵਿਚ ਬਹੁਤ ਅਹਿਮ ਭੂਮਿਕਾ ਹੈ। ਉਨਾਂ ਦੱਸਿਆ ਜਲਗਾਹਾਂ

ਧਰਤੀ ਦੇ 0.5 ਫ਼ੀਸਦ ਰਕਬੇ ਤੇ ਫ਼ੈਲੀਆਂ ਹੋਈਆ ਹਨ ਅਤੇ ਇਹਨਾਂ ਵਿਚ ਜੀਵਾਂ ਦੀਆਂ 10 ਫ਼ੀਸਦ ਪ੍ਰਜਾਤੀਆਂ ਰਹਿੰਦੀਆਂ ਹਨ। ਜਲਗਹਾਂ ਜ਼ਿਆਦਾਤਰ ਤਾਜੇ ਅਤੇ ਪੀਣਯੋਗ ਪਾਣੀ ਨੂੰ ਜਮ੍ਹਾਂ ਕਰਕੇ ਰੱਖਦੀਆਂ ਹਨ। ਇਸ ਤੋਂ ਇਲਾਵਾ ਇਹ ਕੁਦਰਤੀ ਤੌਰ ਤੇ ਪਾਣੀ ਨੂੰ ਸਾਫ਼ ਵੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਅੰਨੇਵਾਹ ਕੀਤੀ ਜਾ ਰਹੀ ਜੰਗਲਾਂ ਦੀ ਕਟਾਈ ਅਤੇ ਪ੍ਰਦੂਸ਼ਣ ਦੇ ਕਾਰਨ ਜਲਗਾਹਾਂ ਦਾ ਪੀਣਯੋਗ ਤਾਜਾ ਪਾਣੀ ਅਤੇ ਵਾਤਾਵਰਣ ਖਤਰੇ ਵਿਚ ਹੈ। ਇਸ ਲਈ ਇਹਨਾਂ ਨੂੰ ਬਚਾਉਣ ਵਾਸਤੇ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਇਸ ਮੌਕੇ ਵੈੱਬਨਾਰ ਦੀ ਪ੍ਰਧਾਨਗੀ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਕਿਹਾ ਕਿ ਜਲਗਾਹਾਂ ਜੈਵਿਕ ਵਿਭਿੰਨਤਾ ਖਾਸ ਕਰਕੇ ਪ੍ਰਵਾਸੀ ਪੰਛੀਆਂ ਦਾ ਅਹਿਮ ਸਰੋਤ ਹਨ ਅਤੇ ਇਹਨਾਂ ਦੀ ਸਾਂਭ—ਸੰਭਾਲ ਸੁਚੱਜੇ ਢੰਗ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਦੀਆਂ ਜਲਗਾਹਾਂ ਤੇ 1988 ਤੋਂ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਸੂਬੇ ਦੀ ਆਰਥਿਕਤਾਂ ਵਿਚ ਵਾਤਵਰਣ ਦੀ ਮਹਹੱਤਾ ਨੂੰ ਦੇਖਦਿਆਂ 1987 ਵਿਚ ਹਰੀਕੇ ਜਲਗਾਹਾਂ ਨੂੰ ਸਾਂਭਣ ਦੀ ਪਹਿਲ ਕੀਤੀ ਗਈ ਸੀ । ਹਰੀਕੇ ਨੂੰ 1990, ਰੋਪੜ ਅਤੇ ਕਾਂਜਲੀ ਨੂੰ 2000 ਵਿਚ ਰਾਮਸਰ ਸੰਧੀ ਅਧੀਨ ਮਾਨਤਾ ਦਿੱਤੀ ਗਈ ਸੀ।

ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਰਾਮਸਰ ਸੰਧੀ ਅਧੀਨ ਪੰਜਾਬ ਦੀਆਂ ਕੇਸ਼ੋਪੁਰ, ਨੰਗਲ ਅਤੇ ਬਿਆਸ ਸਮੇਤ 6 ਜਲਗਾਹਾਂ ਨੂੰ ਕੌਮਾਂਤਰੀ ਪੱਧਰ ਦੀਆਂ ਜਲਗਾਹਾਂ ਐਲਾਨਿਆਂ ਗਿਆ ਹੈ। ਇਹਨਾਂ ਦੀ ਦੇਖ— ਭਾਲ ਪੰਜਾਬ ਦੇ ਜੰਗਲ ਅਤੇ ਜੰਗਲੀ ਜੀਵ ਵਿਭਾਗ ਵਲੋਂ ਕੀਤੀ ਰਹੀ ਹੈ। ਉਹਨਾਂ ਕਿਹਾ ਕਿ ਬਰਡ ਫ਼ਲੂ ਦੇ ਮੱਦੇ ਨਜ਼ਰ ਪੰਜਾਬ ਵਿਚ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਲੋਂ ਸੁਰੱਖਿਆਂ ਦੇ ਮਾਪਦੰਡਾਂ ਨੂੰ ਅਪਣਾਇਆ ਜਾ ਰਿਹਾ ਹੈੇ ।


ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਜਲਗਾਹਾਂ ਦੀ ਸੰਭਾਲ ਕਰਨੀ ਹੁਣ ਬਹੁਤ ਜ਼ਰੂਰੀ ਹੋ ਗਈ ਹੈ, ਜੇ ਅਸੀਂ ਹੁਣ ਵੀ ਦੇਰੀ ਕੀਤੀ ਤਾਂ ਫਿਰ ਬਹੁਤ ਜ਼ਿਆਦਾ ਦੇਰ ਹੋ ਜਾਵੇਗੀ। ਉਨ੍ਹਾ ਕਿਹਾ ਕਿ ਜਲਗਾਹਾਂ ਸੁੱਕਣ ਅਤੇ ਮਨੁੱਖੀ ਗਤੀਵਿਧੀਆਂ ਜਿਵੇਂ ਗੈਰ—ਯੋਜਨਾਤਮਿਕ ਸ਼ਹਿਰੀਕਰਨ, ਖੇਤਬਾੜੀ ਵਿਕਾਸ, ਉਦਯੋਗਾਂ ਦੇ ਵੱਧਣ, ਉਸਾਰੀਆਂ ਅਤੇ ਸਫ਼ਾਈ ਦਾ ਪ੍ਰਬੰਧ ਨਾ ਹੋਣ ਕਰਕੇ ਲੰਬੇ ਸਮੇਂ ਤੋਂ ਵਾਤਾਵਰਣ ਦਾ ਨੁਕਸਾਨ ਹੋ ਰਿਹਾ ਹੈ।