ਲੁਧਿਆਣਾ : ਸਿਰਦਰਦ ਦੀ ਦਵਾਈ ਨਾ ਮਿਲੀ ਤਾਂ ਨਾਬਾਲਗਾ ਨੇ ਕੋਚਿੰਗ ਸੈਂਟਰ ਦੀ ਗਰਿੱਲ ਨਾਲ ਲਿਆ ਫਾਹਾ, ਮੌ.ਤ

0
836

ਲੁਧਿਆਣਾ| ਸਿਰਦਰਦ ਦੇ ਚਲਦੇ ਨਬਾਲਿਗ ਲੜਕੀ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਕੋਚਿੰਗ ਸੈਂਟਰ ਦੀ ਗਰਿੱਲ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਆਤਮ-ਹੱਤਿਆ ਕਰ ਰਹੀ ਲੜਕੀ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ । ਪੁਲਿਸ ਮੁਤਾਬਿਕ ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ।

ਲੁਧਿਆਣਾ ਦੇ ਮਾਡਲ ਗਰਾਮ ਦੇ ਨਾਲ ਲੱਗਦੇ ਇੱਕ ਇਲਾਕੇ ਵਿੱਚ ਇਹ ਦਰਦਨਾਕ ਘਟਨਾ ਵਾਪਰੀ। ਲੜਕੀ ਦੀ ਮਾਂ ਜਗਦੀਪ ਕੌਰ ਨੇ ਦੱਸਿਆ ਕਿ ਉਹ ਕੋਚਿੰਗ ਸੈਂਟਰ ਦੀ ਉੱਪਰ ਵਾਲੀ ਮੰਜ਼ਿਲ ਤੇ ਕਿਰਾਏ ‘ਤੇ ਰਹਿੰਦੀਆਂ ਹਨ। ਮਜ਼ਦੂਰੀ ਕਰਨ ਵਾਲੀ ਜਗਦੀਪ ਕੌਰ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੀ ਸੀ। ਉਸ ਦੀ ਬੇਟੀ ਅਮਨਦੀਪ ਪਿਛਲੇ ਕੁਝ ਸਾਲਾਂ ਤੋਂ ਸਿਰਦਰਦ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਦੋ ਸਾਲ ਤੋਂ ਉਹ ਲਗਾਤਾਰ ਦਵਾਈ ਖਾ ਰਹੀ ਸੀ।

ਔਰਤ ਨੇ ਦੱਸਿਆ ਕਿ ਲੜਕੀ ਕਦੇ ਵੀ ਉਦਾਸ ਨਹੀਂ ਹੋਈ ਪਰ ਮਾਲੀ ਹਾਲਤ ਖ਼ਰਾਬ ਹੋਣ ਕਰਕੇ ਪਿਛਲੇ 10 ਦਿਨਾਂ ਤੋਂ ਉਸ ਨੂੰ ਸਿਰਦਰਦ ਦੀ ਦਵਾਈ ਨਹੀਂ ਸੀ ਮਿਲ ਰਹੀ, ਜਿਸ ਦੇ ਚਲਦੇ ਲੜਕੀ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਅਤੇ ਅਗਲੇਰੀ ਪੜਤਾਲ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ