ਮਾਨਸਾ| ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਬਾਰੇ ਬੋਲਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਕਤਲ ਕੇਸ ‘ਚ ਹਾਲੇ ਤਕ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਸਿੱਧੂ ਇਕ ਆਮ ਘਰ ਦਾ ਮੁੰਡਾ ਸੀ, ਇਸ ਲਈ ਸਰਕਾਰ ਇਸ ਮਾਮਲੇ ਚ ਟਿਲ ਵਰਤ ਰਹੀ ਹੈ, ਜੇਕਰ ਕਿਸੇ ਮੰਤਰੀ ਜਾਂ ਲੀਡਰ ਘਰਾਣੇ ਦਾ ਮੁੰਡਾ ਹੁੰਦਾ ਤਾਂ ਹੁਣ ਤੱਕ ਮਾਮਲਾ ਹੱਲ ਹੋ ਜਾਣਾ ਸੀ ਅਤੇ ਮੁਲਜ਼ਮ ਫੜੇ ਜਾਣੇ ਸੀ। ਉਨ੍ਹਾਂ ਕਿਹਾ ਕਿ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਤਾਂ ਗ੍ਰਿਫਤ ‘ਚ ਆ ਗਏ ਹਨ ਪਰ ਸਾਜਿਸ਼ ਕਰਤਾ ਹਾਲੇ ਤਕ ਫਰਾਰ ਹਨ, ਜਿਨ੍ਹਾਂ ‘ਤੇ ਅਸੀਂ ਸ਼ੱਕ ਜਤਾਉਂਦੇ ਹਾਂ ,ਉਹ ਤਾਂ ਬੜੇ ਆਰਾਮ ਨਾਲ ਵਿਦੇਸ਼ਾਂ ‘ਚ ਘੁੰਮ ਰਹੇ ਹਨ ਅਤੇ ਜੋ ਇਥੇ ਹਨ, ਉਹ ਪੁਲਸ ਦੀ ਗ੍ਰਿਫਤ ਚ ਨਹੀਂ ਆਉਂਦੇ ਜਾਂ ਪੁਲਸ ਫੜਣਾ ਨਹੀਂ ਚਾਹੁੰਦੀ ਇਹ ਤਾਂ ਰੱਬ ਜਾਣੇ ।
ਉਨ੍ਹਾਂ ਕਿਹਾ ਕਿ ਸਾਜਿਸ਼ ਕਰਨ ਵਾਲਿਆਂ ਲਈ ਨਾ ਸਰਕਾਰ ਗੰਭੀਰ ਹੈ ਅਤੇ ਨਾ ਪੁਲਸ। 5 ਮਹੀਨੇ ਬੀਤਣ ਤੋਂ ਬਾਅਦ ਵੀ ਸਿੱਧੂ ਦੇ ਕਤਲ ਕੇਸ ਦਾ ਹਾਲੇ ਤਕ ਇਨਸਾਫ ਮਿਲਦਾ ਦਿਖਦਾ ਨਹੀਂ ਪਿਆ ਕਿਉਂਕਿ ਸਿੱਧੂ ਇਕ ਆਮ ਘਰ ਦਾ ਮੁੰਡਾ ਸੀ, ਜੇਕਰ ਕਿਸੇ ਮੰਤਰੀ ਜਾਂ ਲੀਡਰ ਘਰਾਣੇ ਦਾ ਮੁੰਡਾ ਹੁੰਦਾ ਤਾਂ ਹੁਣ ਤੱਕ ਇਕ ਪਾਸਾ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦਾ ਕਤਲ ਕਿਸੇ ਸਰੀਰ ਦਾ ਕਤਲ ਨਹੀਂ, ਉਹ ਇਕ ਪਰਿਵਰਤਣ ਸੋਚ ਸੀ, ਜਿਸ ਨੇ ਛੋਟੇ ਤੋਂ ਲੈ ਕੇ ਵੱਡੇ ਤਕ ਦੀ ਸੋਚ ਨੂੰ ਪ੍ਰਭਾਵਿਤ ਕੀਤਾ । ਵੱਡੀ ਗਿਣਤੀ ਚ ਲੋਕ ਉਸ ਨੂੰ ਫੋਲੋ ਕਰਦੇ ਸਨ।