ਹੁਸ਼ਿਆਰਪੁਰ (ਅਮਰੀਕ ਕੁਮਾਰ) | ਬੀਜੇਪੀ ਨੇ ਪੰਜਾਬ ਚੋਣਾਂ ਲਈ ਜਿਹੜੇ 34 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਉਸ ਵਿੱਚ ਇੱਕ ਨਾਂ ਨਿਮਿਸ਼ਾ ਮਹਿਤਾ ਦਾ ਵੀ ਹੈ।
ਲੰਮੇ ਸਮੇਂ ਤੱਕ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਰਹੇ ਨਿਮਿਸ਼ਾ ਮਹਿਤਾ ਨੂੰ ਬੀਜੇਪੀ ਨੇ ਉਨ੍ਹਾਂ ਦੇ ਇਲਾਕੇ ਗੜ੍ਹਸ਼ੰਕਰ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸ ਤੋਂ ਟਿਕਟ ਨਾ ਮਿਲਦੀ ਵੇਖ ਨਿਮਿਸ਼ਾ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਸਨ।
ਨਿਮਿਸ਼ਾ ਮਹਿਤਾ ਨੇ ਕਿਹਾ- ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੀ ਮਿਹਨਤ ਨੂੰ ਦਰਕਿਨਾਰ ਕੀਤਾ ਸੀ ਪਰ ਬੀਜੇਪੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਮਿਲ ਗਿਆ ਹੈ। ਇਸ ਨਾਲ ਵਰਕਰਾਂ ‘ਚ ਖੁਸ਼ੀ ਦਾ ਮਾਹੌਲ ਹੈ। ਮੈਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੀ।