ਗੋਂਡਾ। ਇਕ ਪਾਸੇ ਜਿਥੇ ਦੇਸ਼ ਦੇ ਕਈ ਸੂਬਿਆਂ ਵਿਚ ਬਹੁਤ ਜਿਆਦਾ ਮੀਂਹ ਪੈਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋਏ ਹਨ, ਉਥੇ ਉਥੇ ਪ੍ਰਦੇਸ਼ ਦੇ ਗੋਂਡਾ ਜਿਲੇ ਦੇ ਲੋਕ ਬਰਸਾਤ ਦੇ ਮੌਸਮ ਵਿਚ ਵੀ ਪਾਣੀ ਨਾ ਡਿਗਣ ਕਾਰਨ ਪਰੇਸ਼ਾਨ ਹੈ।
ਖਾਸਕਰ ਕਿਸਾਨਾਂ ਉਤੇ ਇਸਦਾ ਅਸਰ ਜਿਆਦਾ ਹੈ। ਯੂਪੀ ਦੇ ਗੋਂਡਾ ਜਿਲੇ ਦਾ ਇਕ ਕਿਸਾਨ ਤਾਂ ਮੀਂਹ ਨਾ ਪੈਣ ਕਾਰਨ ਇੰਦਰ ਦੇਵਤਾ ਉਤੇ ਹੀ ਗੁੱਸਾ ਹੋ ਗਿਆ। ਉਸਨੇ ਬਾਕਾਇਦਾ ਦੇਵਰਾਜ ਇੰਦਰ ਖਿਲਾਫ ਹੀ ਸ਼ਿਕਾਇਤ ਕਰ ਦਿੱਤੀ।
ਇਹ ਅਜੀਬੋ ਗਰੀਬ ਮਾਮਲਾ ਗੋਂਡਾ ਜਿਲੇ ਦੇ ਕਰਨਲਗੰਜ ਦਾ ਹੈ। ਸੰਪੂਰਨ ਸਮਾਧਾਨ ਦਿਵਸ ਉਤੇ ਕਰਨਲਗੰਦ ਕਟਰਾ ਬਾਜਾਰ ਦੇ ਰਹਿਣ ਵਾਲੇ ਸੁਮਿਤ ਕੁਮਾਰ ਯਾਦਵ ਨੇ ਵਕੀਲ ਰਾਹੀਂ ਮੀਂਹ ਨਾ ਪੈਣ ਕਾਰਨ ਇੰਦਰ ਦੇਵਤਾ ਖਿਲਾਫ ਇਹ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਮਿਲਣ ਦੇ ਬਾਅਦ ਕਰਨਲਗੰਜ ਦੇ ਤਹਿਸੀਲਦਾਰ ਨੇ ਪਟੀਸ਼ਨ ਮੰਨ ਲਈ ਹੈ। ਉਨ੍ਹਾਂ ਨੇ ਇਸ ਪ੍ਰਾਰਥਨਾ ਨੂੰ ਫਾਰਵਰਡ ਕਰਕਾ ਕਾਰਵਾਈ ਲਈ ਕਿਹਾ ਹੈ।
ਸੁਮਿਤ ਯਾਦਵ ਨੇ ਇਸ ਪ੍ਰਾਰਥਨਾ ਪੱਤਰ ਦੀ ਸਬਜੈਕਟ ਲਾਈਨ ਵਿਚ ਮੀਂਹ ਨਾ ਪੈਣ ਤੇ ਸੋਕਾ ਪੈਣ ਦੀ ਗੱਲ ਲਿਖੀ ਹੈ। ਤਹਿਸੀਲਦਾਰ ਨੂੰ ਭੇਜਿਆ ਇਹ ਪੱਤਰ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ।
ਵਿਕਾਸ ਖੰਡ ਕਟਰਾ ਬਾਜਾਰ ਦੇ ਕੌੜੀਆ ਥਾਣਾ ਇਲਾਕੇ ਦੇ ਝਾਲਾ ਵਾਸੀ ਸੁਮਿਤ ਕੁਮਾਰ ਯਾਦਵ ਨੇ ਐਸਡੀਐਮ ਹੀਰਾ ਲਾਲ ਨੂੰ ਦਿੱਤੇ ਗਏ ਸ਼ਿਕਾਇਤ ਪੱਤਰ ਵਿਚ ਲਿਖਿਆ ਹੈ, ਕਈ ਮਹੀਨਿਆਂ ਤੋਂ ਮੀਂਹ ਨਹੀਂ ਪੈ ਰਿਹਾ ਹੈ, ਜਿਸ ਨਾਲ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦਾ ਖੇਤੀ ਉਤੇ ਬਹੁਤ ਅਸਰ ਪੈ ਰਿਹਾ ਹੈ। ਘਰ ਵਿਚ ਰਹਿਣ ਵਾਲੀਆਂ ਔਰਤਾਂ ਤੇ ਬੱਚਿਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਮਲਾ ਸਾਹਮਣੇ ਆਉਣ ਦੇ ਬਾਅਦ ਗੋਂਡਾ ਦੇ ਜਿਲਾ ਅਧਿਕਾਰੀ ਡਾਕਟਰ ਉਜਵਲ ਕੁਮਾਰ ਨੇ ਇਸਨੂੰ ਮਹਿਜ ਇਕ ਸ਼ਰਾਰਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਉਲਟੇ ਕੰਮ ਕੁਝ ਲੋਕ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਸ਼ਿਕਾਇਤ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡੀਐਮ ਦੀਆਂ ਹਿਦਾਇਤਾਂ ਉਤੇ ਤਹਿਸੀਲਦਾਰ ਨੇ ਅਣਪਛਾਤੇ ਲੋਕਾਂ ਖਿਲਾਫ ਕਰਨਲਗੰਜ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਹੈ।