ਨਵੀਂ ਦਿੱਲੀ, 19 ਨਵੰਬਰ | ICC ਕ੍ਰਿਕਟ ਵਰਲਡ ਕੱਪ ਦਾ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੈਚ ਹੈ। ਆਈਸੀਸੀ ਵਰਲਡ ਕੱਪ ਫਾਈਨਲ ਲਈ ਪ੍ਰਾਈਜ਼ ਮਨੀ ਦਾ ਐਲਾਨ ਕਰ ਚੁੱਕਾ ਹੈ, ਜਿਸ ਤਹਿਤ 84 ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਸਭ ਦੇ ਦਰਮਿਆਨ ਇਕ ਭਾਰਤੀ ਸੀਈਓ ਨੇ ਆਪਣੇ ਕ੍ਰਿਕਟ ਪ੍ਰੇਮ ਦੀ ਮਿਸਾਲ ਰਚਦੇ ਹੋਏ ਟੀਮ ਇੰਡੀਆ ਦੇ ਵਰਲਡ ਕੱਪ ਜਿੱਤਣ ‘ਤੇ 100 ਕਰੋੜ ਰੁਪਏ ਵੰਡਣ ਦਾ ਐਲਾਨ ਕੀਤਾ ਹੈ।
ਪੁਨੀਤ ਗੁਪਤਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਸਾਲ 2011 ਵਿਚ ਟੀਮ ਇੰਡੀਆ ਦੇ ਵਰਲਡ ਚੈਂਪੀਅਨ ਬਣਨ ਦੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸੇ ਪੋਸਟ ਵਿਚ ਉਨ੍ਹਾਂ ਨੇ ਏਸਟ੍ਰੋਟਾਕ ਦੇ ਯੂਜ਼ਰਸ ਨਾਲ ਵੱਡਾ ਵਾਅਦਾ ਵੀ ਕਰ ਦਿੱਤਾ। ਪੁਨੀਤ ਗੁਪਤਾ ਨੇ ਕਿਹਾ ਕਿ ਜੇਕਰ ਟੀਮ ਇੰਡੀਆ ਇਸ ਵਾਰ ਵਰਲਡ ਕੱਪ ਜਿੱਤਣ ਵਿਚ ਸਫਲ ਹੁੰਦੀ ਹੈ ਤਾਂ ਉਨ੍ਹਾਂ ਦੀ ਕੰਪਨੀ Astrotalk ਆਪਣੇ ਉਪਭੋਗਤਾਵਾਂ ਨੂੰ 100 ਕਰੋੜ ਰੁਪਏ ਵੰਡੇਗੀ।
![]()
ਸੀਈਓ ਨੇ 2011 ਦੀ ਭਾਰਤ ਦੀ ਵਿਸ਼ਵ ਜੇਤੂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਿਆ ਕਿ ਪਿਛਲੀ ਵਾਰ ਜਦੋਂ ਭਾਰਤ ਨੇ ਸਾਲ 2011 ਵਿਚ ਵਿਸ਼ਵ ਕੱਪ ਜਿੱਤਿਆ ਸੀ ਉਦੋਂ ਉਹ ਕਾਲਜ ਵਿਚ ਪੜ੍ਹ ਰਹੇ ਸਨ। ਉਹ ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਵੱਧ ਖੁਸ਼ੀ ਵਾਲੇ ਦਿਨਾਂ ਵਿਚੋਂ ਇਕ ਸੀ। ਉਹ ਮੈਚ ਉਨ੍ਹਾਂ ਨੇ ਆਪਣੇ ਕੁਝ ਦੋਸਤਾਂ ਨਾਲ ਕਾਲਜ ਨੇੜੇ ਇਕ ਆਡੀਟੋਰੀਅਮ ਵਿਚ ਦੇਖਿਆ ਸੀ। ਮੈਚ ਤੋਂ ਇਕ ਦਿਨ ਪਹਿਲਾਂ ਵਾਰੀ ਰਾਤ ਉਹ ਚੰਗੀ ਤਰ੍ਹਾਂ ਸੌਂ ਨਹੀਂ ਸਕੇ।







































