IELTS ਦੀ ਇੰਟਰਵਿਊ ਨਹੀਂ ਹੋਈ ਕਲੀਅਰ, ਨੌਜਵਾਨ ਨੇ ਮਾਰੀ ਨਹਿਰ ‘ਚ ਲਾਸ਼, ਮੌਤ

0
2472

ਫਾਜ਼ਿਲਕਾ | ਪੰਜਾਬ ਦੇ ਨੌਜਵਾਨਾਂ ’ਚ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਰੁਝਾਨ ਵਧ ਰਿਹਾ ਹੈ, ਜਿਸ ਕਾਰਨ ਪੰਜਾਬ ਤੇਜ਼ੀ ਨਾਲ ਖਾਲੀ ਹੋ ਰਿਹਾ ਹੈ। ਵਿਦਿਆਰਥੀ ਹੁਣ ਕਾਲਜਾਂ ਦੀ ਬਜਾਏ ਆਈਲੈਟਸ ਸੈਂਟਰਾਂ ਵਿਚ ਦਾਖਲੇ ਲੈ ਰਹੇ ਹਨ। ਜਲਾਲਾਬਾਦ ਵਿਖੇ ਗਾਂਧੀ ਨਗਰ ਦੇ ਰਹਿਣ ਵਾਲੇ ਨੌਜਵਾਨ ਰੋਹਿਤ ਕੁਮਾਰ ਨੇ ਆਈਲੈਟਸ ਦੀ ਇੰਟਰਵਿਊ ਚੰਗੀ ਨਾ ਹੋਣ ਕਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਫਾਜ਼ਿਲਕਾ ਦੇ ਸਲਾਮੇ ਵਾਲਾ ਨਹਿਰ ਤੋਂ ਲਾਸ਼ ਬਰਾਮਦ ਹੋਈ ਹੈ। 

ਹਾਲਾਂਕਿ ਇਸ ਬਾਰੇ ਉਸ ਨੇ ਆਪਣੇ ਪਿਤਾ ਨੂੰ ਵੀ ਦੱਸਿਆ ਸੀ ਤੇ ਅਚਾਨਕ ਘਰ ਤੋਂ ਚਲਾ ਗਿਆ ਤੇ ਅੱਜ 7 ਦਿਨਾਂ ਬਾਅਦ ਫਾਜ਼ਿਲਕਾ ਨਹਿਰ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਟਮ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਦੱਸ ਦੇਈਏ ਕਿ ਵਿਦੇਸ਼ਾਂ ਵਿਚ ਜਾਣ ਲਈ ਵਿਦਿਆਰਥੀ ਸਖਤ ਮਿਹਨਤ ਕਰਦੇ ਹਨ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਉਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਰੋਜ਼ਾਨਾ ਖ਼ਬਰਾਂ ਸਾਹਮਣੇ ਆ ਰਹੀਆਂ ਹਨ।